Sangrur ਆਪ ਦੀ ਰਾਜਧਾਨੀ ਸੀ ਹੈ ਤੇ ਰਹੁਗਾ, ਸੰਗਰੂਰ ਨੂੰ ਜਿੱਤਾਂਗੇ, ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜਦੀ-Meet Hayer

ਅੰਮ੍ਰਿਤਸਰ (ਅਸ਼ਰਫ਼ ਢੁੱਡੀ) ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ ਸੰਗਰੂਰ ਤੋ ਆਪ ਦੇ ਲੋਕ ਸਭਾ ਚੋਣ ਦੇ ਉਮੀਦਵਾਰ ਅਤੇ ਕੈਬਿਨੇਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਾਲ ਮੁਲਾਕਾਤ ਕੀਤੀ ਗਈ । ਇਸ ਦੋਰਾਨ ਉਨਾ ਕਿਹਾ ਕਿ ਸੰਗਰੂਰ ਦੇ ਲੋਕ ਉਤਸ਼ਾਹ ਵਿੱਚ ਹਨ । ਆਮ ਆਦਮੀ ਪਾਰਟੀ ਸੰਗਰੂਰ ਤੋਂ ਵੱਡੀ ਜਿੱਤ ਹਾਸਿਲ ਕਰੇਗੀ ।  ਸੰਗਰੂਰ ਲੋਕ ਸਭਾ ਹਲਕੇ ਵਿੱਚ ਵੀ ਅਰਵਿੰਦ ਕੇਜਰੀਵਾਲ ਬਹੁਤ ਜਲਦ ਰੋਡ ਸ਼ੋਅ ਕਰਨਗੇ ।  ਮੀਤ ਹੇਅਰ ਨੇ ਦੱਸਿਆ ਕਿ ਸਾਨੂੰ ਦੋ ਮਹੀਨੇ ਹੋ ਗਏ ਹਨ ਚੋਣ ਪ੍ਰਚਾਰ ਕਰਦਿਆਂ ਨੂੰ ਅਤੇ ਪਿੰਡਾ ਦੇ ਲੋਕ ਕਹਿ ਰਹੇ ਹਨ ਕਿ ਅਰਵਿੰਦ ਕੇਜਰੀਵਾਲ ਆਉਣ । ਪਾਰਟੀ ਨੂੰ ਸੰਗਰੂਰ ਸੀਟ ਜਿੱਤ ਕੇ ਭੇਜਾਂਗੇ । ਪਿਛਲੀ ਵਾਰ ਜੋ ਗਲਤੀ ਹੋਈ ਉਹ ਦੋਬਾਰਾ ਨਹੀ ਹੋਣ ਦਿਆਂਗੇ । ਮੀਤ ਹੇਅਰ ਨੇ ਮੁਹਾਵਰਾਂ ਵੀ ਸੁਣਾਇਆ ਕਿ ਕਾਠ ਦੀ ਹਾਂਡੀ ਵਾਰ ਵਾਰ ਨਹੀ ਚੜਦੀ। 

JOIN US ON

Telegram
Sponsored Links by Taboola