Sarpanch ਖੁਦਕੁਸ਼ੀ ਮਾਮਲੇ 'ਚ Panchayat officer ਸਮੇਤ 10 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ
ਪੰਜਾਬ ਦੇ ਅਮਲੋਹ ਦੇ ਪਿੰਡ ਬਡਗੁਜਰਾਂ ਤੋਂ ਪਿਛਲੇ ਤਿੰਨ-ਚਾਰ ਦਿਨਾਂ ਤੋਂ ਲਾਪਤਾ ਸਰਪੰਚ ਦੀ ਲਾਸ਼ ਖੰਨਾ ਦੇ ਰੇਲਵੇ ਸਟੇਸ਼ਨ 'ਤੇ ਸਥਿਤ ਰੇਲਵੇ ਟ੍ਰੈਕ 'ਤੇ ਖੂਨ ਨਾਲ ਲੱਥਪੱਥ ਹਾਲਤ 'ਚ ਮਿਲੀ। ਖੰਨਾ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ। ਮ੍ਰਿਤਕ ਦੀ ਪਛਾਣ ਬਲਕਾਰ ਸਿੰਘ (51) ਪੁੱਤਰ ਬਾਬੂ ਸਿੰਘ ਵਾਸੀ ਪਿੰਡ ਬਡਗੁਜਰਾਂ ਜ਼ਿਲ੍ਹਾ ਅਮਲੋਹ ਵਜੋਂ ਹੋਈ। ਮ੍ਰਿਤਕ ਦੇ ਭਰਾ ਭੀਮ ਸਿੰਘ ਅਤੇ ਉਸ ਦੇ ਦੋ ਪੁੱਤਰਾਂ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਜਦੋਂ ਉਨ੍ਹਾਂ ਨੂੰ ਖੰਨਾ ਤੋਂ ਸਰਪੰਚ ਬਲਕਾਰ ਸਿੰਘ ਦਾ ਫੋਨ ਆਇਆ ਤਾਂ ਉਨ੍ਹਾਂ ਨੇ ਜਾ ਕੇ ਬਲਕਾਰ ਸਿੰਘ ਦੀ ਪਛਾਣ ਕੀਤੀ। ਪਰਿਵਾਰਕ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਬਲਕਾਰ ਸਿੰਘ ਪਿਛਲੇ ਕਈ ਦਿਨਾਂ ਤੋਂ ਪਿੰਡ ਦੇ ਕੁਝ ਵਿਅਕਤੀਆਂ ਤੋਂ ਪ੍ਰੇਸ਼ਾਨ ਸੀ। ਇੱਕ ਫੋਨ ਰਿਕਾਰਡਿੰਗ ਅਤੇ ਸੁਸਾਈਡ ਨੋਟ ਵਿੱਚ ਉਸਨੇ ਪਿੰਡ ਦੇ ਲੋਕਾਂ ਦਾ ਜ਼ਿਕਰ ਕੀਤਾ ਹੈ ਜੋ ਉਸਨੂੰ ਬਹੁਤ ਤੰਗ ਕਰਦੇ ਸੀ।
Tags :
Punjab News Khanna Police Suicide Note Amloh ABP Sanjha Sarpanchs Body Khanna Railway Station Sarpanch Balkar Singh Sarpanch Commits Suicide