ਪੰਜਾਬ 'ਚ 15 ਅਕਤੂਬਰ ਤੋਂ ਸਕੂਲ ਖੁੱਲ੍ਹਣ ਜਾ ਰਹੇ ਹਨ। 9ਵੀਂ ਤੋਂ 12ਵੀਂ ਦੇ ਵਿਦਿਆਰਥੀ ਹੁਣ ਸਕੂਲ ਜਾ ਸਕਣਗੇ ਪਰ ਇਸ ਦੇ ਲਈ ਉਨ੍ਹਾਂ ਨੂੰ ਮਾਪਿਆਂ ਦੀ ਲਿਖਤ ਮਨਜ਼ੂਰੀ ਦੇਣੀ ਪਏਗੀ। ਇਸ ਦੇ ਨਾਲ ਹੀ ਔਨਲਾਇਨ ਕਲਾਸਾਂ ਵੀ ਲੱਗਦੀਆਂ ਰਹਿਣਗੀਆਂ।