Sri Darbar sahib Incident |ਆਲੂ ਉਬਲਦੇ ਸਮੇਂ ਕੜਾਹੇ 'ਚ ਡਿਗਿਆ ਸੇਵਾਦਾਰ - ਹਾਲ ਜਾਣਨ ਪਹੁੰਚੇ ਧਾਮੀ

Sri Darbar sahib Incident |ਆਲੂ ਉਬਲਦੇ ਸਮੇਂ ਕੜਾਹੇ 'ਚ ਡਿਗਿਆ ਸੇਵਾਦਾਰ - ਹਾਲ ਜਾਣਨ ਪਹੁੰਚੇ ਧਾਮੀ
ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ 'ਚ ਹਾਦਸਾ
ਕੜਾਹੇ 'ਚ ਡਿੱਗਿਆ ਸੇਵਾਦਾਰ
ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ 'ਚ ਵਾਪਰਿਆ ਹਾਦਸਾ
ਪੈਰ ਫਿਸਲਣ ਕਾਰਨ ਦਾਲ ਦੇ ਕੜਾਹੇ 'ਚ ਡਿੱਗਿਆ ਸੇਵਾਦਾਰ

ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ 'ਚ ਹਾਦਸਾ ਵਾਪਰਿਆ ਜਿਥੇ ਇਕ ਸ਼ਰਧਾਲੂ ਸੇਵਾਦਾਰ ਹਾਲ ਦੇ ਵਿਚ ਸੇਵਾ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ |
ਦੱਸਿਆ ਜਾ ਰਿਹਾ ਹੈ ਕਿ ਸੇਵਾਦਾਰ ਆਲੂ ਉਬਲਦੇ ਸਮੇਂ ਕੜਾਹੇ 'ਚ ਡਿੱਗ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। 
ਜਖਮੀ ਦੀ ਪਹਿਚਾਣ ਬਲਬੀਰ ਸਿੰਘ ਵਾਸੀ ਪਿੰਡ ਲਹਿਲ ਤਹਿਸੀਲ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ |
ਹਾਦਸੇ ਤੋਂ ਬਾਅਦ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ,ਜਿੱਥੇ ਡਾਕਟਰਾਂ ਨੇ ਉਸ ਨੂੰ 70% ਜ਼ਖ਼ਮੀ ਦੱਸਿਆ 
ਫਿਲਹਾਲ ਉਸਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਅਤੇ ਉਹ ਜ਼ੇਰੇ ਇਲਾਜ਼ ਹੈ |
ਉਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜਖ਼ਮੀ ਸੇਵਾਦਾਰ ਦਾ ਹਾਲ ਜਾਣਨ ਪਹੁੰਚੇ 
ਜਿਥੇ ਉਨ੍ਹਾਂ ਸੇਵਾਦਾਰ ਦੀ ਸਿਹਤਯਾਬੀ ਦੀ ਅਰਦਾਸ ਕੀਤੀ |

JOIN US ON

Telegram
Sponsored Links by Taboola