Punjab Vidhan Sabha ਬਾਰੇ ਬੋਲੇ ਆਪ ਆਗੂ Aman Arora
Punjab Vidhan Sabha ਦਾ ਵਿਸੇਸ਼ ਸ਼ੇਸ਼ਨ ਨੂੰ ਹੋਰ ਅੱਗੇ ਵਧਾ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਖੁਦ ਆਪ ਆਗੂ ਅਮਨ ਅਰੋੜਾ ਨੇ ਦਿੱਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਵਿਰੋਧੀ ਧੀਰ ਦੀ ਮੰਗ ਨੂੰ ਮੁੱਖ ਰੱਖਦਿਆਂ ਇਹ ਸੈਸ਼ਨ 3 ਅਕਤੂਬਰ ਤੱਕ ਚਲਾਉਣ ਦੀ ਮੰਜ਼ੂਰੀ ਮਿਲ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਰੋਧੀਆਂ ਨੂੰ ਸ਼ਾਂਤਮਈ ਢੰਗ ਨਾਲ ਸੈਸ਼ਨ ਚਲਣ ਦੇਣ ਦੀ ਅਪੀਲ ਕੀਤੀ। ਭਰੋਸਗੀ ਮੱਤੇ 'ਤੇ ਬੋਲਦਿਆਂ ਅਮਨ ਅਰੋੜਾ ਨੇ ਕਿਹਾ ਕਿ ਇਹ ਸੀਐਮ ਦਾ ਫੈਸਲਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਉਨ੍ਹਾਂ ਦੀ ਜਨਮ ਸਥਲ 'ਤੇ ਜਾਣਗੇ।
Tags :
Punjab News Punjab Government Shaheed Bhagat Singh Punjabi News Opposition Special Session Punjab Legislative Assembly Bhagwant Mann ABP Sanjha Punjab CM AAP Leader Aman Arora