ਸ਼ੰਭੂ ਬਾਰਡਰ 'ਤੇ Hi-Tech ਹੋਇਆ ਕਿਸਾਨੀ ਅੰਦੋਲਨ - ਜਗ੍ਹਾ ਜਗ੍ਹਾ ਲੱਗੇ CCTV

Shambhu Border Hi tech Farmer protest |ਸ਼ੰਭੂ ਬਾਰਡਰ 'ਤੇ Hi-Tech ਹੋਇਆ ਕਿਸਾਨੀ ਅੰਦੋਲਨ - ਜਗ੍ਹਾ ਜਗ੍ਹਾ ਲੱਗੇ CCTV  
ਪੰਜਾਬ-ਹਰਿਆਣਾ ਦੀਆਂ ਸਰਹੱਦਾਂ 'ਤੇ 13 ਫਰਵਰੀ ਤੋਂ ਸ਼ੁਰੂ ਹੋਇਆ ਕਿਸਾਨੀ ਅੰਦੋਲਨ ਅੱਜ ਵੀ ਜਾਰੀ ਹੈ |
ਕੜਾਕੇ ਦੀ ਠੰਡ ਤੋਂ ਬਾਅਦ ਹੁਣ ਅੱਤ ਦੀ ਗਰਮੀ ਝਲਦੇ ਹੋਏ ਸੰਘਰਸ਼ੀਲ ਕਿਸਾਨ ਡਟੇ ਹੋਏ ਹਨ 
ਜਿਨ੍ਹਾਂ ਦਾ ਇਕ ਆਵਾਜ਼ 'ਚ ਕਹਿਣਾ ਹੈ ਕਿ ਜਦ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਉਹ ਘਰ ਵਾਪਸੀ ਨਹੀਂ ਕਰਨਗੇ 
ਉਥੇ ਹੀ ਇਸ ਦੌਰਾਨ ਜਦ ਏਬੀਪੀ ਸਾਂਝਾ ਦੀ ਟੀਮ ਨੇ ਅੰਦੋਲਨ ਦੌਰਾਨ ਜ਼ਮੀਨੀ ਤੌਰ 'ਤੇ ਦੌਰਾ ਕੀਤਾ ਤਾਂ 
ਦੇਖਣ ਨੂੰ ਮਿਲਿਆ ਕਿ ਕਿਸਾਨਾਂ ਨੇ ਨਿੱਜੀ ਲੋੜਾਂ ਦੀ ਪੂਰਤੀ ਲਈ ਲੋੜੀਂਦਾ ਸਾਮਾਨ ਬਾਰਡਰਾਂ 'ਤੇ ਲਿਆਉਂਦਾ ਹੋਇਆ 
ਟਰਾਲੀਆਂ ਚ AC cooler TV ਤੋਂ ਲੈ ਕੇ ਲੰਗਰ ਠੰਡੇ ਪਾਣੀ ਲਈ ਫਰੀਜ਼ਾਂ ਤੇ ਵਾਟਰ ਕੂਲਰ ਹਰ ਚੀਜ਼ ਦਾ ਇੰਤਜ਼ਾਮ ਕੀਤਾ ਗਿਆ ਹੈ 
ਤੇ ਸੁਰੱਖਿਆ ਦੇ ਮੱਦੇਨਜ਼ਰ CCTV ਕਮਰੇ ਵੀ ਲਗਾਏ ਹੋਏ ਹਨ , ਤਾਂ ਜੋ ਸ਼ਰਾਰਤੀ ਅੰਜਸਰ ਕਿਸੀ ਸ਼ਰਾਰਤ ਜਾਂ ਘਟਨਾ ਨੂੰ ਅੰਜਾਮ ਨਾ ਦੇ ਸਕਣ |

JOIN US ON

Telegram
Sponsored Links by Taboola