Shiromani Akali Dal | ਸ਼੍ਰੋਮਣੀ ਅਕਾਲੀ ਦਲ ਹੋਇਆ ਦੋ ਫਾੜ !!! | Punjab Politics

Shiromani Akali Dal | ਸ਼੍ਰੋਮਣੀ ਅਕਾਲੀ ਦਲ ਹੋਇਆ ਦੋ ਫਾੜ !!! | Punjab Politics
ਅਕਾਲੀ ਦਲ ਹੋਇਆ ਦੋ ਫਾੜ !!!
ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀ ਚੰਡੀਗੜ੍ਹ 'ਚ ਬੈਠਕ 
ਬਾਗ਼ੀ ਟਕਸਾਲੀਆਂ ਨੇ ਜਲੰਧਰ 'ਚ ਕੀਤੀ ਬੈਠਕ 
'ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਹੁਣ ਦਾ ਮਤਾ ਪਾਸ'

ਪੰਜਾਬ ਦੀ ਸਿਆਸਤ 'ਚ ਹਾਸ਼ੀਏ 'ਤੇ ਖੜੀ ਖੇਤਰੀ ਪਾਰਟੀ ਦਾ ਅੰਦਰੂਨੀ ਕਾੰਟੋ ਕਲੇਸ਼ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ |
ਅੱਜ ਇਕ ਪਾਸੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੰਡੀਗੜ੍ਹ ਚ ਮੀਟਿੰਗ ਕਰ ਰਹੇ ਸਨ 
ਉਥੇ ਹੀ ਦੂਜੇ ਪਾਸੇ ਪਾਰਟੀ ਦੇ ਕੁਝ ਬਾਗ਼ੀ ਟਕਸਾਲੀ ਲੀਡਰ ਜਲੰਧਰ ਚ ਬਰਾਬਰ ਮੀਟਿੰਗ ਕਰ ਰਹੇ ਸਨ |
ਇਸ ਬਾਗ਼ੀ ਧੜੇ 'ਚ ਬੀਬੀ ਜਗੀਰ ਕੌਰ,ਸਿਕੰਦਰ ਸਿੰਘ ਮਲੂਕਾ,ਗੁਰਪ੍ਰਤਾਪ ਸਿੰਘ ਵਡਾਲਾ,ਪਰਮਿੰਦਰ ਸਿੰਘ ਢੀਂਡਸਾ 
ਪ੍ਰੇਮ ਸਿੰਘ ਚੰਦੂਮਾਜਰਾ,ਚਰਨਜੀਤ ਸਿੰਘ ਬਰਾੜ,ਸੁਰਜੀਤ ਸਿੰਘ ਰੱਖੜਾ,ਸੁੱਚਾ ਸਿੰਘ ਛੋਟੇਪੁਰ ਵਰਗੇ ਟਕਸਾਲੀ ਅਕਾਲੀ ਸ਼ਾਮਲ ਹਨ |
ਜਿਨ੍ਹਾਂ ਵਲੋਂ ਬੈਠਕ ਦੌਰਾਨ ਪਾਰਟੀ ਪ੍ਰਧਾਨ ਬਦਲਣ ਦਾ ਮਤਾ ਪਾਸ ਕੀਤਾ ਗਿਆ ਹੈ |
ਜਿਨ੍ਹਾਂ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ |
ਬਾਗੀ ਧੜੇ ਦਾ ਕਹਿਣਾ ਹੈ ਕਿ ਅਕਾਲੀ ਦਲ ਲਗਾਤਾਰ ਹਾਰ ਦਾ ਸਾਹਮਣਾ ਕਰ ਰਿਹਾ ਹੈ 
ਜਿਸ ਦਾ ਕਾਰਨ ਪ੍ਰਧਾਨ ਦੀ ਕਮਜ਼ੋਰੀਆਂ ਤੇ ਗ਼ਲਤ ਨੀਤੀਆਂ ਤੇ ਫੈਸਲੇ ਹਨ |
ਇਸ ਲਈ ਪਾਰਟੀ ਪ੍ਰਧਾਨ ਬਦਲਣ ਦੀ ਜ਼ਰੂਰਤ ਹੈ |
ਇੰਨਾ ਹੀ ਨਹੀਂ 1 ਜੁਲਾਈ ਨੂੰ ਤਮਾਮ ਟਕਸਾਲੀ ਲੀਡਰ ਅੰਮ੍ਰਿਤਸਰ ਸ੍ਰੀ ਅਕਾਲ ਤਖਤ ਸਾਹਿਬ ਜਾਣਗੇ 
ਜਿਥੇ ਇਹ ਸਾਰੇ ਆਗੂ ਸ਼੍ਰੋਮਣੀ ਅਕਾਲੀ ਦਲ ਸਰਕਾਰ ਸਮੇਂ ਹੋਈ ਗ਼ਲਤੀਆਂ ਦੀ ਮਾਫ਼ੀ ਮੰਗਣਗੇ |
ਉਥੇ ਹੀ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦਲਜੀਤ ਸਿੰਘ ਚੀਮਾ, ਬਲਵਿੰਦਰ ਸਿੰਘ ਭੂੰਦੜ ਵਰਗੇ ਆਗੂਆਂ ਨਾਲ ਪਾਰਟੀ ਦੀ ਹਾਰ ਸੰਬੰਧੀ ਮੰਥਨ ਕਰਕੇ ਹਟੇ ਹਨ |
ਜਿਸਤੋਂ ਬਾਅਦ ਪਾਰਟੀ ਲੀਡਰਾਂ ਨੇ ਪ੍ਰੈਸ ਕਾਨਫ਼ਰੰਸ ਕਰਦਿਆਂ ਪਾਰਟੀ ਪ੍ਰਧਾਨ ਨਾਲ ਮਜ਼ਬੂਤੀ ਨਾਲ ਖੜ੍ਹੇ ਹੋਣ ਦੀ ਗੱਲ ਆਖੀ ਹੈ |
ਸੋ ਦੋਫ਼ਾੜ ਹੋਏ ਅਕਾਲੀ ਦਲ ਦਾ ਕਾਟੋ ਕਲੇਸ਼ ਸੁਰਖੀਆਂ ਚ ਹੈ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਨਵੀਆਂ ਮੁਸੀਬਤਾਂ ਖੜ੍ਹੀਆਂ ਹੁੰਦੀਆਂ ਨਜ਼ਰ ਆ ਰਹੀਆਂ ਹਨ |

JOIN US ON

Telegram
Sponsored Links by Taboola