SAD | ਬਗ਼ਾਵਤ ਵਿਚਾਲੇ ਅਕਾਲੀ ਦਲ ਦਾ ਵੱਡਾ ਫ਼ੈਸਲਾ - ਅਕਾਲੀ ਦਲ ਦਾ ਬੀਬੀ ਸੁਰਜੀਤ ਕੌਰ ਤੋਂ ਕਿਨਾਰਾ
SAD | ਬਗ਼ਾਵਤ ਵਿਚਾਲੇ ਅਕਾਲੀ ਦਲ ਦਾ ਵੱਡਾ ਫ਼ੈਸਲਾ - ਅਕਾਲੀ ਦਲ ਦਾ ਬੀਬੀ ਸੁਰਜੀਤ ਕੌਰ ਤੋਂ ਕਿਨਾਰਾ
ਬਗ਼ਾਵਤ ਵਿਚਾਲੇ ਅਕਾਲੀ ਦਲ ਦਾ ਵੱਡਾ ਫ਼ੈਸਲਾ
ਬੀਬੀ ਸੁਰਜੀਤ ਕੌਰ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਖ਼ੁਦ ਨੂੰ ਅਲੱਗ - ਸੂਤਰ
ਅਕਾਲੀ ਦਲ ਦਾ ਬੀਬੀ ਸੁਰਜੀਤ ਕੌਰ ਤੋਂ ਕਿਨਾਰਾ - ਸੂਤਰ
ਜਲੰਧਰ ਜ਼ਿਮਨੀ ਚੋਣਾਂ 'ਚ SAD ਦੀ ਉਮੀਦਵਾਰ ਬੀਬੀ ਸੁਰਜੀਤ ਕੌਰ
ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਾ ਅੰਦਰੂਨੀ ਕਾਂਟੋਂ ਕਲੇਸ਼ ਜਗ ਜ਼ਾਹਿਰ ਹੈ |
ਇਸੀ ਵਿਚਾਲੇ ਸਿਆਸੀ ਗਲਿਆਰਿਆਂ ਤੋਂ ਖ਼ਬਰ ਸਾਹਮਣੇ ਆ ਰਹੀ ਹੈ ਕਿ
ਟਕਸਾਲੀ ਅਕਾਲੀ ਲੀਡਰਾਂ ਦੀ ਬਗ਼ਾਵਤ ਤੋਂ ਬਾਅਦ ਬਾਦਲ ਧੜੇ ਦੇ ਅਕਾਲੀ ਦਲ ਨੇ ਵੱਡਾ ਫੈਸਲਾ ਲਿਆ ਹੈ |
ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਖ਼ੁਦ ਨੂੰ ਬੀਬੀ ਸੁਰਜੀਤ ਕੌਰ ਤੋਂ ਅੱਲਗ ਕਰ ਲਿਆ ਹੈ |
ਬੀਬੀ ਸੁਰਜੀਤ ਕੌਰ ਜਿਸਨੂੰ ਸ਼੍ਰੋਮਣੀ ਅਕਾਲੀ ਦਲ ਨੇ ਜਲੰਧਰ ਪੱਛਮੀ ਜ਼ਿਮਨੀ ਚੋਣਾਂ 'ਚ
ਆਪਣਾ ਉਮੀਦਵਾਰ ਬਣਾਇਆ ਹੈ | ਲੇਕਿਨ ਖਬਰਾਂ ਹਨ
ਕਿ ਅਕਾਲੀ ਦਲ ਬਾਦਲ ਨੇ ਬੀਬੀ ਸੁਰਜੀਤ ਕੌਰ ਤੋਂ ਕਿਨਾਰਾ ਕਰ ਲਿਆ ਹੈ |
ਦੱਸਿਆ ਜਾ ਰਿਹਾ ਹੈ ਕਿ ਬੀਬੀ ਸੁਰਜੀਤ ਕੌਰ ਦੀਆਂ ਬਾਗ਼ੀ ਧੜੇ ਨਾਲ ਨਜ਼ਦੀਕੀਆਂ ਹਨ
ਜਿਸਦੇ ਚਲਦਿਆਂ ਇਹ ਫੈਸਲਾ ਲਿਆ ਗਿਆ ਹੈ |
ਬੀਬੀ ਸੁਰਜੀਤ ਕੌਰ ਜਿਨ੍ਹਾਂ 21 ਜੂਨ ਨੂੰ ਹੀ ਉਮੀਦਵਾਰੀ ਪਰਚਾ ਭਰਿਆ ਸੀ
ਇਸ ਦੌਰਾਨ ਬੀਬੀ ਜਗੀਰ ਕੌਰ ਉਨ੍ਹਾਂ ਨਾਲ ਮੌਜੂਦ ਸੀ |
ਸੋ ਹੁਣ ਬੀਬੀ ਜਗੀਰ ਕੌਰ ਤੇ ਹੋਰ ਲੀਡਰਾਂ ਦੀ ਬਗ਼ਾਵਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ
ਸਮਰਥਨ ਵਾਪਸ ਲੈਣ ਦਾ ਫੈਸਲਾ ਕੀਤਾ |
ਯਾਨੀ ਜਲੰਧਰ ਜ਼ਿਮਨੀ ਚੋਣਾਂ 'ਚ SAD ਦੀ ਉਮੀਦਵਾਰ ਬੀਬੀ ਸੁਰਜੀਤ ਕੌਰ ਤੋਂ ਪਾਰਟੀ ਨੇ ਕਿਨਾਰਾ ਕਰ ਲਿਆ ਹੈ |
ਹਾਲਾਂਕਿ ਨਾਮਜ਼ਦਗੀਆਂ ਦਾ ਸਮਾਂ ਲੰਘ ਚੁੱਕਾ ਹੈ
ਤੇ ਹੁਣ ਵੇਖਣਾ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੌਰਾਨ ਕਿਸਨੂੰ ਸਮਰਥਨ ਕਰਦਾ ਹੈ ਜਾਂ ਫ਼ਿਰ ਕੀ ਰਣਨੀਤੀ ਉਲੀਕਦਾ ਹੈ |