ਚੰਡੀਗੜ੍ਹ ਕੋਰਟ 'ਚ ਚੱਲੀਆਂ ਗੋਲੀਆਂ, 1 ਵਿਅਕਤੀ ਦੀ ਮੌਤ

ਚੰਡੀਗੜ੍ਹ ਕੋਰਟ 'ਚ ਚੱਲੀਆਂ ਗੋਲੀਆਂ, 1 ਵਿਅਕਤੀ ਦੀ ਮੌਤ

 

ਪੰਜਾਬ ਪੁਲਿਸ ਦੇ ਸਾਬਕਾ ਏਆਈਜੀ ਸਹੁਰੇ ਨੇ ਸ਼ਨੀਵਾਰ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਭਾਰਤੀ ਮਾਲ ਸੇਵਾ (IRS) ਅਧਿਕਾਰੀ ਜਵਾਈ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ। ਹਰਪ੍ਰੀਤ ਸਿੰਘ ਦਾ ਆਪਣੀ ਪਤਨੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਸੀ। ਉਹ ਇਸ ਮਾਮਲੇ ਦੀ ਸੁਣਵਾਈ ਲਈ ਅਦਾਲਤ ਪੁੱਜੇ ਸਨ। ਗੋਲੀਬਾਰੀ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ।

ਪੁਲਿਸ ਅਨੁਸਾਰ, ਹਰਪ੍ਰੀਤ ਸਿੰਘ ਖੇਤੀਬਾੜੀ ਵਿਭਾਗ ਵਿੱਚ ਆਈਆਰਐਸ ਅਧਿਕਾਰੀ ਸੀ। ਉਸ ਦਾ ਪਤਨੀ ਨਾਲ ਤਲਾਕ ਦਾ ਕੇਸ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਸ਼ਨੀਵਾਰ ਨੂੰ ਲੜਕਾ-ਲੜਕੀ ਪੱਖ ਸੁਣਵਾਈ ਲਈ ਅਦਾਲਤ ਪਹੁੰਚੇ। ਇੱਥੇ ਅਦਾਲਤ ਨੇ ਦੋਵਾਂ ਧਿਰਾਂ ਨੂੰ ਵਿਚੋਲਗੀ ਕੇਂਦਰ ਵਿੱਚ ਭੇਜ ਦਿੱਤਾ ਸੀ। ਇੱਥੇ ਦੋਵਾਂ ਪਾਸਿਆਂ ਤੋਂ ਕੌਂਸਲਿੰਗ ਚੱਲ ਰਹੀ ਸੀ।

ਇਸ ਦੌਰਾਨ ਲੜਕੀ ਦੇ ਪਿਤਾ ਪੰਜਾਬ ਪੁਲਿਸ ਦੇ ਸਾਬਕਾ ਏਆਈਜੀ ਮਾਲਵਿੰਦਰ ਸਿੰਘ ਸਿੱਧੂ ਨੇ ਬਾਥਰੂਮ ਜਾਣ ਲਈ ਕਿਹਾ। ਉਹ ਆਪਣੇ ਜਵਾਈ ਹਰਪ੍ਰੀਤ ਨੂੰ ਰਾਹ ਪੁੱਛਣ ਦੇ ਬਹਾਨੇ ਵਿਚੋਲਗੀ ਕੇਂਦਰ ਤੋਂ ਬਾਹਰ ਲੈ ਗਿਆ। ਬਾਹਰ ਨਿਕਲਦੇ ਹੀ ਸਹੁਰੇ ਨੇ ਜਵਾਈ ਹਰਪ੍ਰੀਤ 'ਤੇ ਗੋਲੀਆਂ ਚਲਾ ਦਿੱਤੀਆਂ। ਦੋ ਗੋਲੀਆਂ ਲੱਗਣ ਨਾਲ ਹਰਪ੍ਰੀਤ ਉੱਥੇ ਹੀ ਡਿੱਗ ਪਿਆ। ਆਲੇ-ਦੁਆਲੇ ਦੇ ਲੋਕਾਂ ਨੇ ਹਰਪ੍ਰੀਤ ਨੂੰ ਸੰਭਾਲ ਲਿਆ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਹਸਪਤਾਲ ਲੈ ਗਏ। ਉਥੇ ਇਲਾਜ ਦੌਰਾਨ ਹਰਪ੍ਰੀਤ ਸਿੰਘ ਦੀ ਮੌਤ ਹੋ ਗਈ।

ਜ਼ਿਕਰ ਕਰ ਦਈਏ ਕਿ ਗੋਲੀ ਦੀ ਆਵਾਜ਼ ਸੁਣਦੇ ਹੀ ਅਦਾਲਤ 'ਚ ਹੰਗਾਮਾ ਹੋ ਗਿਆ। ਮੌਕੇ 'ਤੇ ਪਹੁੰਚੇ ਵਕੀਲਾਂ ਨੇ ਦੋਸ਼ੀ ਨੂੰ ਫੜ ਕੇ ਕਮਰੇ 'ਚ ਬੰਦ ਕਰ ਦਿੱਤਾ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਕਮਰੇ 'ਚ ਬੰਦ ਦੋਸ਼ੀ ਨੂੰ ਹਿਰਾਸਤ 'ਚ ਲੈ ਕੇ ਥਾਣੇ ਲੈ ਗਈ।

JOIN US ON

Telegram
Sponsored Links by Taboola