'ਚੰਡੀਗੜ੍ਹ ਪੀਕੇ ਨਾ ਆਈ ਓਏ ਰਾਤੀ ਨਾਕੇ ਲਗਦੇ' ਗਾਣੇ ਨਾਲ SI Bhupinder Singh ਨੇ ਸ਼ਰਾਬੀ ਡਰਾਈਵਰਾਂ ਨੂੰ ਦਿੱਤੀ ਚੇਤਾਵਨੀ

Continues below advertisement

SI Bhupinder Singh: ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਸਬ ਇੰਸਪੈਕਟਰ ਭੁਪਿੰਦਰ ਸਿੰਘ ਨੇ ਇੱਕ ਵਾਰ ਫਿਰ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਦਾ ਇੱਕ ਹੋਰ ਨਵਾਂ ਗੀਤ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਦੇ ਰਹੇ ਹਨ। SI ਭੁਪਿੰਦਰ ਸਿੰਘ ਨੇ ਆਪਣੇ ਨਵੇਂ ਗੀਤ ਰਾਹੀਂ ਖਾਸ ਕਰਕੇ ਸ਼ਰਾਬੀ ਡਰਾਈਵਰਾਂ ਨੂੰ ਸੁਚੇਤ ਕੀਤਾ ਹੈ। ਐਸਆਈ ਭੁਪਿੰਦਰ ਸਿੰਘ ਦੇ ਨਵੇਂ ਗੀਤ ਦਾ ਟਾਈਟਲ 'ਦਾਰੂ ਪੀਕੇ ਗੱਦੀ ਨਾ ਚਲਾਂ ਓਏ ਰਾਤੀ ਨੱਕੇ ਲਗਦੇ' ਹੈ। ਭੁਪਿੰਦਰ ਸਿੰਘ ਨੇ ਇਸ ਨਵੇਂ ਗੀਤ ਨਾਲ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਡਰਾਈਵਰਾਂ ਨੂੰ ਚੇਤਾਵਨੀ ਦਿੱਤੀ ਹੈ ਅਤੇ ਇਹ ਵੀ ਦੱਸਿਆ ਹੈ ਕਿ ਚੰਡੀਗੜ੍ਹ ਪੁਲਿਸ ਰਾਤ ਸਮੇਂ ਨਾਕੇ ਲਗਾ ਕੇ ਅਜਿਹੇ ਡਰਾਈਵਰਾਂ ਖਿਲਾਫ ਕਾਰਵਾਈ ਕਰਦੀ ਹੈ। ਇਸ ਦੇ ਨਾਲ ਹੀ ਗਾਣੇ 'ਚ ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਚੰਡੀਗੜ੍ਹ 'ਚ ਵੀਕੈਂਡ ਯਾਨੀ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਰਾਤ ਨੂੰ ਪੁਲਿਸ ਪੂਰੇ ਸ਼ਹਿਰ 'ਚ ਖਾਸ ਨਾਕਾਬੰਦੀ ਕਰਕੇ ਸ਼ਰਾਬੀ ਡਰਾਈਵਰਾਂ ਦੇ ਮੋਟੇ ਚਲਾਨ ਕੱਟਦੀ ਹੈ। ਇੰਨਾ ਹੀ ਨਹੀਂ ਗੱਡੀ ਨੂੰ ਵੀ ਜ਼ਬਤ ਵੀ ਕੀਤਾ ਜਾਂਦਾ ਹੈ।

Continues below advertisement

JOIN US ON

Telegram