ਅਮਰੀਕਾ ਤੋਂ ਪਰਤੇ ਭਾਰਤੀਆਂ ਨਾਲ ਇੰਨਾ ਜੁਲਮ! ਸੱਚਾਈ ਜਾਣ ਖੌਲ੍ਹ ਜਾਏਗਾ ਖੂਨ
US Deportation | ਅਮਰੀਕਾ ਤੋਂ ਪਰਤੇ ਭਾਰਤੀਆਂ ਨਾਲ ਇੰਨਾ ਜੁਲਮ! ਸੱਚਾਈ ਜਾਣ ਖੌਲ੍ਹ ਜਾਏਗਾ ਖੂਨ| Donkey route|
ਅਮਰੀਕਾ ਤੋਂ ਭਾਰਤ ਡਿਪੋਰਟ ਕੀਤੇ ਗਏ ਗੈਰ-ਕਾਨੂੰਨੀ ਪਰਵਾਸੀਆਂ ਬਾਰੇ ਦਿਲ ਕੰਬਾਊ ਕਹਾਣੀਆਂ ਸਾਹਮਣੇ ਆ ਰਹੀਆਂ ਹਨ। ਸਭ ਤੋਂ ਅਹਿਮ ਗੱਲ ਹੈ ਕਿ ਅਮਰੀਕਾ ਸਰਕਾਰ ਨੇ ਰੋਜ਼ੀ-ਰੋਟੀ ਦੀ ਭਾਲ ਵਿੱਚ ਗਏ ਇਨ੍ਹਾਂ ਪਰਵਾਸੀਆਂ ਨੂੰ ਬੇਹੱਦ ਜਲੀਲ ਕੀਤਾ ਗਿਆ। ਅਮਰੀਕਾ ਤੋਂ ਡਿਪੋਰਟ ਕੀਤੇ ਗਏ 104 ਭਾਰਤੀ ਨਾਗਰਿਕਾਂ ਨੂੰ ਕੈਦੀਆਂ ਵਾਂਗ ਜਹਾਜ਼ ਵਿੱਚ ਲੱਦਿਆ ਗਿਆ। ਸਾਰੇ ਲੋਕਾਂ ਦੇ ਹੱਥਾਂ ਵਿੱਚ ਹੱਥਕੜੀਆਂ ਸਨ ਤੇ ਉਨ੍ਹਾਂ ਦੇ ਪੈਰ ਬੇੜੀਆਂ ਨਾਲ ਬੰਨ੍ਹੇ ਹੋਏ ਸਨ। ਭਾਰਤੀ ਲੋਕਾਂ ਨਾਲ ਅਜਿਹਾ ਸਲੂਕ ਕੀਤਾ ਗਿਆ ਜਿਵੇਂ ਉਹ ਖ਼ਤਰਨਾਕ ਅਪਰਾਧੀ ਹੋਣ। ਹੈਰਾਨੀ ਦੀ ਗੱਲ ਹੈ ਕਿ ਅਮਰੀਕਾ ਦੇ ਇਸ ਰਵੱਈਏ ਬਾਰੇ ਭਾਰਤ ਸਰਕਾਰ ਨੇ ਵੀ ਸਵਾਲ ਨਹੀਂ ਕੀਤਾ।
ਇਸ ਦੇ ਨਾਲ ਹੀ 104 ਭਾਰਤੀਆਂ ਨੂੰ ਲੈ ਕੇ ਜਾਣ ਵਾਲੇ ਅਮਰੀਕੀ ਫੌਜੀ ਜਹਾਜ਼ ਦੇ ਸਮੇਂ ਵਿੱਚ ਵਾਰ-ਵਾਰ ਬਦਲਾਅ ਹੁੰਦੇ ਰਹੇ। ਪਹਿਲਾਂ ਕਿਹਾ ਗਿਆ ਕਿ ਜਹਾਜ਼ ਸਵੇਰੇ 8 ਤੋਂ 9 ਵਜੇ ਦੇ ਵਿਚਕਾਰ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰੇਗਾ, ਪਰ ਅਜਿਹਾ ਨਹੀਂ ਹੋਇਆ। ਇਸ ਤੋਂ ਬਾਅਦ ਇਸ ਦਾ ਸਮਾਂ ਦੁਪਹਿਰ 1 ਵਜੇ ਦੱਸਿਆ ਗਿਆ, ਪਰ ਜਹਾਜ਼ ਦੁਪਹਿਰ 2 ਵਜੇ ਹਵਾਈ ਅੱਡੇ 'ਤੇ ਉਤਰਿਆ। ਜਹਾਜ਼ ਦੇ ਨੇੜੇ ਅਮਰੀਕੀ ਫੌਜ ਦੇ ਜਵਾਨ ਤਾਇਨਾਤ ਸਨ। ਅੰਮ੍ਰਿਤਸਰ ਹਵਾਈ ਅੱਡੇ 'ਤੇ ਏਅਰ ਫੋਰਸ ਬੇਸ ਦੇ ਗੇਟ ਤੋਂ 104 ਭਾਰਤੀਆਂ ਨੂੰ ਬਾਹਰ ਕੱਢਿਆ ਗਿਆ।