ਕੇਜਰੀਵਾਲ ਵੱਲੋਂ ਮੰਗ-ਪੱਤਰ ਨਾ ਲੈਣ 'ਤੇ ਭੜਕੇ ਜਥੇਦਾਰ ਨੇ ਸੁਣਾਈਆਂ ਖਰੀਆਂ-ਖਰੀਆਂ
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਜਮਕੇ ਵਰ੍ਹੇ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੰਗ ਪੱਤਰ ਲੈਕੇ ਪਹੁੰਚੇ SGPC ਪ੍ਰਧਾਨ ਨਾਲ ਮੁਲਾਕਾਤ ਨਾ ਕਰਨ ਤੇ ਜਥੇਦਾਰ ਨੇ ਸਖਤ ਨਰਾਜ਼ਗੀ ਜ਼ਾਹਰ ਕੀਤੀ ਅਤੇ SGPC ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਕਿਸੇ ਕੋਲ ਮੰਗ-ਪੱਤਰ ਲੈਕੇ ਜਾਣ ਤੋਂ ਵਰਜਿਆ.. ਨਰਾਜ਼ ਜਥੇਦਾਰ ਨੇ ਇੱਤੋਂ ਤੱਕ ਕਹਿ ਦਿੱਤਾ ਕਿ ਸਾਡੀਆਂ ਸੰਸਥਾਵਾਂ ਸਾਡੀਆਂ ਆਪਣੀਆਂ ਗਲਤੀਆਂ ਕਰਕੇ ਕਮਜ਼ੋਰ ਹੋਈਆਂ.... ਜਥੇਦਾਰ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਪੁਰਜ਼ੋਰ ਤਰੀਕੇ ਨਾਲ ਚੁੱਕੀ ਜਾਵੇਗੀ ਪਰ ਕਿਸੇ ਅੱਗੇ ਮੰਗ-ਪੱਤਰ ਨਹੀਂ ਰੱਖਿਆ ਜਾਵੇਗਾ।
Tags :
Punjab News Arvind Kejriwal Jathedar Giani Harpreet Singh Abp Sanjha Sgpc President Sri Akal Takht Sahib Delhi Chief Minister Release Of Bandi Singhs