Sri Guru Gobind Singh Ji: ਸ੍ਰੀ ਗੁਰੂ ਗੋਬਿੰਦ ਸਿੰਘ ਦੇ ਵਿਆਹ ਪੂਰਬ ਦੀਆਂ ਰੌਣਕਾਂ| Gurbani | Waheguru|Kirtan|
Sri Guru Gobind Singh Ji: ਸ੍ਰੀ ਗੁਰੂ ਗੋਬਿੰਦ ਸਿੰਘ ਦੇ ਵਿਆਹ ਪੂਰਬ ਦੀਆਂ ਰੌਣਕਾਂ| Gurbani | Waheguru|Kirtan|
- ਸ੍ਰੀ ਆਨੰਦਪੁਰ ਸਾਹਿਬ ਤੋਂ ਲੱਗਭੱਗ ਅਠਾਰਾਂ ਕਿਲੋਮੀਟਰ ਦੂਰ ਹਿਮਾਚਲ ਪੰਜਾਬ ਬਾਰਡਰ ਤੇ ਹਿਮਾਚਲ ਪ੍ਰਦੇਸ਼ ਦੇ ਜਿਲ੍ਹਾ ਬਿਲਾਸਪੁਰ ਦੀ ਹੱਦ ਵਿਚ ਗੁਰੂ ਕਾ ਲਾਹੌਰ ਇਤਿਹਾਸਿਕ ਸਥਾਨ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਪਾਕਿਸਤਾਨ ਦੇ ਲਾਹੌਰ ਦੇ ਰਹਿਣ ਵਾਲੇ ਹਰਜਸ ਖੱਤਰੀ ਦੀ ਸਪੁੱਤਰੀ ਮਾਤਾ ਜੀਤੋ ਜੀ ਦੇ ਨਾਲ 23 ਹਾੜ੍ਹ ਸੰਮਤ 1734 ਨੂੰ ਵਿਆਹ ਹੋਇਆ ਸੀ ਇੱਥੇ ਅੱਜਕਲ੍ਹ ਗੁਰਦੁਆਰਾ ਅਨੰਦਕਾਰਜ ਸਾਹਿਬ ਸ਼ੁਸ਼ੋਬਿਤ ਹੈ ਤੇ ਇਥੇ ਹੀ ਇਤਿਹਾਸਕ ਗੁਰਦੁਆਰਾ ਸਿਹਰਾ ਸਾਹਿਬ ਤੇ ਗੁਰਦੁਆਰਾ ਤ੍ਰਿਵੈਣੀ ਸਾਹਿਬ ਵੀ ਮੌਜੂਦ ਹੈ । ਇਸੇ ਹੀ ਦਿਨ ਦੀ ਯਾਦ ਦੇ ਵਿੱਚ ਹਰ ਸਾਲ ਇੱਥੇ ਜੋੜ ਮੇਲਾ ਲੱਗਦਾ ਹੈ ਤੇ ਗੁਰਮਤ ਸਮਾਗਮ ਚਲਦੇ ਹਨ ਇਸ ਵਾਰ ਇਹ ਜੋੜ ਮੇਲਾ 30 ਤੋਂ 2 ਫਰਵਰੀ ਤੱਕ ਮਨਾਇਆ ਜਾ ਰਿਹਾ ਹੈ ।
:ਜਿਸਦੇ ਸਬੰਧ ਵਿੱਚ ਅੱਜ ਗੁਰਦੁਆਰਾ ਗੁਰਦੁਆਰਾ ਗੁਰੂ ਕਾ ਮਹਿਲ ਭੋਰਾ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਪੌਣ ਉਪਰੰਤ ਬਰਾਤ ਰੂਪੀ ਨਗਰ ਕੀਰਤਨ ਦੀ ਆਰੰਭਤਾ ਹੋਈ ਅਤੇ ਇਹ ਨਗਰ ਕੀਰਤਨ ਪੰਜ ਪਿਆਰਿਆਂ ਪੰਜ ਨਿਸ਼ਾਨਚੀ ਸਿੰਘਾਂ ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਢੋਲ ਨਗਾ ਰਿਹਾ ਦੀ ਆਵਾਜ਼ ਤੇ ਜੈਕਾਰਿਆਂ ਦੀ ਗੂੰਜ ਵਿੱਚ ਸ਼ੁਰੂ ਹੋਇਆ ਇਸ ਮੌਕੇ ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਸੁਲਤਾਨ ਸਿੰਘ ਨੇ ਕੀਤੀ। ਨਗਰ ਕੀਰਤਨ ਦੇ ਵਿੱਚ ਵੱਖ-ਵੱਖ ਸਕੂਲਾਂ ਦੀਆਂ ਬੈਂਡ ਪਾਰਟੀਆਂ ਗਤਕਾ ਪਾਰਟੀਆਂ ਅਤੇ ਇਸਤਰੀ ਸਤਿਸੰਗ ਸਭਾਵਾਂ ਨੇ ਸ਼ਿਰਕਤ ਕੀਤੀ। ਇਹ ਨਗਰ ਕੀਰਤਨ ਸ਼੍ਰੀ ਅਨੰਦਪੁਰ ਸਾਹਿਬ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਸੇਰਾ ਸਾਹਿਬ ਵਿਖੇ ਪੁੱਜੇਗਾ ਅਤੇ ਉਥੋਂ ਇੱਕ ਸੁੰਦਰ ਪਾਲਕੀ ਸਾਹਿਬ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਬਿਰਾਜਮਾਨ ਕਰਕੇ ਪਾਲਕੀ ਨੂੰ ਮੋਢਿਆਂ ਤੇ ਚੱਕ ਕੇ ਗੁਰਦੁਆਰਾ ਸ਼੍ਰੀ ਆਨੰਦ ਕਾਰਜ ਸਾਹਿਬ ਗੁਰੂ ਕਾ ਲਾਹੌਰ ਵਿਖੇ ਪੁੱਜ ਕੇ ਨਗਰ ਕੀਰਤਨ ਸਮਾਪਤ ਹੋਵੇਗਾ।
- ਜ਼ਿਕਰਯੋਗ ਹੈ ਕਿ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਲਾਹੌਰ ਪਾਕਿਸਤਾਨ ਦੇ ਹਰਜਸ ਖੱਤਰੀ ਦੀ ਸਪੁੱਤਰੀ ਮਾਤਾ ਜੀਤੋ ਜੀ ਦੇ ਨਾਲ 23 ਅਸਾੜ ਸੰਮਤ 1734 ਨੂੰ ਕਸਬਾ ਗੁਰੂ ਕਾ ਲਾਹੌਰ ਵਿਖੇ ਹੋਇਆ ਸੀ . ਮਾਤਾ ਜੀਤੋ ਜੀ ਦੇ ਪਿਤਾ ਦੀ ਇੱਛਾ ਸੀ ਕਿ ਗੁਰੂ ਦੀ ਬਾਰਾਤ ਲੈ ਕੇ ਲਾਹੌਰ ( ਪਾਕਿਸਤਾਨ ) ਆਉਣ . ਮਗਰ ਗੁਰੂ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਕੁਝ ਜ਼ਰੂਰੀ ਕੰਮ ਸ਼ੁਰੂ ਕੀਤੇ ਹੋਏ ਸਨ ਗੁਰੂ ਜੀ ਨੇ ਉੱਥੇ ਜਾਣਾ ਉਚਿਤ ਨਹੀਂ ਸਮਝਿਆ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਕਿਹਾ ਕੀ ਉਨ੍ਹਾਂ ਦੀ ਖੁਸ਼ੀ ਦੇ ਲਈ ਉਹ ਇੱਥੇ ਹੀ ਲਾਹੌਰ ਬਣਾ ਦੇਣਗੇ ਤੇ ਗੁਰੂ ਸਾਹਿਬਾਨ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ ਅਠਾਰਾਂ ਕਿਲੋਮੀਟਰ ਦੂਰ ਉੱਤਰ ਵਾਲੇ ਪਾਸੇ ਇੱਕ ਅਦਭੁੱਤ ਨਗਰ ਬਣਾਉਣ ਦੇ ਆਦੇਸ਼ ਦਿੱਤੇ ਜੋ ਕਿ ਹੂਬਹੂ ਲਾਹੌਰ ਦੀ ਤਰ੍ਹਾਂ ਬਣਾਇਆ ਗਿਆ .ਨਗਰ ਦਾ ਕੰਮ ਖ਼ਤਮ ਹੋਣ ਤੋਂ ਬਾਅਦ ਇਸ ਨੂੰ ਗੁਰੂ ਕਾ ਲਾਹੌਰ ਦਾ ਨਾਮ ਦਿੱਤਾ ਗਿਆ . ਇਹੀ ਕਾਰਨ ਹੈ ਕਿ ਗੁਰੂ ਜੀ ਦਾ ਵਿਆਹ ਪੁਰਬ ਇੱਥੇ ਮਨਾਇਆ ਜਾਂਦਾ ਹੈ ਅਤੇ ਬਸੰਤ ਪੰਚਮੀ ਦੇ ਦਿਨ ਲੱਖਾਂ ਦੀ ਤਦਾਦ ਦੇ ਵਿਚ ਇੱਥੇ ਸੰਗਤ ਨਤਮਸਤਕ ਹੋਣ ਪਹੁੰਚਦੀ ਹੈ .
- ਗੁਰੂ ਸਾਹਿਬ ਦੇ ਵਿਆਹ ਪੁਰਬ ਮੌਕੇ ਜਿੱਥੇ ਸਥਾਨਕ ਸੰਗਤਾਂ ਦੇ ਵੱਲੋਂ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਜਾਂਦੇ ਨੇ ਉੱਥੇ ਹੀ ਖਾਸ ਤੌਰ ਤੇ ਕਿਲਾ ਅਨੰਦਗੜ੍ਹ ਸਾਹਿਬ ਕਾਰ ਸੇਵਾ ਵਾਲੇ ਸੰਤਾਂ ਵੱਲੋਂ ਵੱਖ-ਵੱਖ ਪ੍ਰਕਾਰ ਦੀਆਂ ਮਠਿਆਈਆਂ ਦਾ ਲਗਾਇਆ ਗਿਆ ਲੰਗਰ ਵਿਸ਼ੇਸ਼ ਖਿੱਚ ਦਾ ਕੇਂਦਰ ਰਹਿੰਦਾ ਹੈ।
Tags :
Guru Gobind Singh Guru Gobind Singh Ji Guru Gobind Guru Gobind Singh Ji Shabad Sri Guru Gobind Singh Ji Shabad Nonstop Shabad Guru Gobind Singh Ji Gur Gobind Singh Ji Shabad Guru Gobind Singh Ji Katha Guru Gobind Singh Ji Story Shabad Guru Gobind Singh Ji Guru Gobind Singh Ji De Shabad Guru Gobind Singh Ji New Shabad Guru Gobind Ji Shabad Guru Gobind Singh Ji Shabad Nonstop Guru Gobind Singh Shabad Guru Gobind Singh Ji History Guru Gobind Singh Ji Status