ਪਤੀ ਪਤਨੀ ਦੇ ਕਲੇਸ਼ ਨੇ ਲਈ 10 ਮਹੀਨਿਆਂ ਬੱਚੀ ਦੀ ਜਾਨ

Continues below advertisement

ਇਹ ਭੋਲੀ ਭਾਲੀ ਤਸਵੀਰ ਬਚੀ ਰਹਿਮਤ ਕੌਰ ਦੀ ਹੈ ਜੋ ਕਿ ਰਬ ਦਾ ਰੂਪ ਜਾਪਦੀ ਹੈ …ਪਰ ਜਾਣਕਾਰੀ ਮੁਤਾਬਕ ਇਸ ਬਚੀ ਨੂੰ ਇਸਦੇ ਹੀ ਪਿਤਾ ਨੇ ਮੌਤ ਦੇ ਘਾਟ ਉਤਾਰ ਦਿੱਤਾ। ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਰਣਜੀਤਗੜ ਝੁਗੇ ਦਾ ਫੋਜੀ ਸਤਨਾਮ ਸਿੰਘ ਦੀ ਇਹ ਤਸਵੀਰ ਹੈ ਜੋ ਕਿ ਭਾਰਤੀ ਫੋਜ ਵਿਚ ਤੈਨਾਤ ਹੈ। ਸਤਨਾਮ ਸਿੰਘ ਸਿਧੁ ਦਾ ਵਿਆਹ ਕਰੀਬ ਦੋ ਸਾਲ ਪਹਿਲਾ ਫਿਰੋਜਪੁਰ ਦੇ ਪਿੰਡ ਲਖੋਕੇ ਬਹਿਰਾਮ ਦੀ ਰਹਿਣ ਵਾਲੀ ਅਮਨਦੀਪ ਕੌਰ ਨਾਲ ਹੋਇਆ ਸੀ। ਅਮਨਦੀਪ ਕੌਰ ਦਾ ਕਹਿਣਾ ਹੈ ਕਿ ਸਤਨਾਮ ਸਿੰਘ ਤੇ ਉਸਦੇ ਪਰਿਵਾਰ ਨੇ ਵਿਆਹ ਤੋਂ ਕੁਝ ਸਮੇ ਬਾਅਦ ਹੀ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਸਤਨਾਮ ਆਪਣੀ ਪਤਨੀ ਅਮਨਦੀਪ ਕੌਰ 'ਤੇ ਸ਼ੱਕ ਕਰਦਾ ਸੀ। ਲੜਾਈ ਇੱਥੋਂ ਤੱਕ ਵੱਧ ਗਈ ਕਿ ਸਤਨਾਮ ਨੇ ਆਪਣੀ ਪਤਨੀ ਤੋਂ ਤਲਾਕ ਲੈਣ ਲਈ ਕੇਸ ਫਾਇਲ ਕਰ ਦਿੱਤਾ ਸੀ। ਅਮਨਦੀਪ ਕੌਰ ਨੇ ਵੀ ਫੋਜ ਅਫਸਰਾ ਕੋਲ ਸਤਨਾਮ ਸਿੰਘ ਤੇ ਉਸਦੇ ਪਰਿਵਾਰ ਦੇ ਵਿਵਹਾਰ ਸੰਬਧੀ ਸ਼ਿਕਾਇਤ ਦਰਜ ਕੀਤੀ ਸੀ। ਜਿਸ ਤੋਂ ਬਾਅਦ ਫੋਜ ਅਫਸਰਾ ਨੇ 20 ਦਿੱਨ ਇਕ ਦੁਜੇ ਨਾਲ ਬਿਤਾਉਣ ਲਈ ਕਿਹਾ ਸੀ।

Continues below advertisement

JOIN US ON

Telegram