DIG ਬਣੇ ਫਰੀਦਕੋਟ ਦੇ ਐਸ.ਐਸ.ਪੀ. ਹਰਜੀਤ ਸਿੰਘ

ਫਰੀਦਕੋਟ ਜ਼ਿਲੇ ਚ ਐਸਐਸਪੀ ਵੱਜੋਂ ਤੈਨਾਤ ਆਈਪੀਐਸ ਸ੍ਰ ਹਰਜੀਤ ਸਿੰਘ ਜਿਨ੍ਹਾਂ ਨੂੰ ਵਿਭਾਗ ਵੱਲੋਂ DIG ਪ੍ਰਮੋਟ ਕੀਤਾ ਗਿਆ । ਜਿਨ੍ਹਾਂ ਦੀ ਬਦਲੀ ਮੋਹਾਲੀ ਵਿਖੇ ਵਿਜੀਲੈਂਸ ਵਿਭਾਗ ਚ ਕੀਤੀ ਗਈ ਹੈ । ਜਿਨ੍ਹਾਂ ਨੂੰ  ਫਰੀਦਕੋਟ ਜ਼ਿਲੇ ਦੀਆਂ ਸਮਾਜਸੇਵੀ ਸੰਸਥਾਵਾਂ ਵੱਲੋਂ ਸ਼ਾਨਦਾਰ ਵਿਦਾਇਗੀ ਦਿੱਤੀ ਗਈ। ਇਸ ਮੌਕੇ ਉਨ੍ਹਾਂ ਵੱਲੋਂ ਆਪਣੀ ਤੈਨਾਤੀ ਸਮੇਂ ਨਿਬਾਈਆ ਗਈਆਂ ਸ਼ਾਨਦਾਰ ਸੇਵਾਵਾਂ ਅਤੇ ਉਨ੍ਹਾਂ ਦੇ ਮਿਲਣਸਾਰ ਸੁਭਾਅ ਦੇ ਚੱਲਦੇ ਸਮਾਜ ਸੇਵਿਆ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌੱਕੇ ਐਸਐਸਪੀ ਹਰਜੀਤ ਸਿੰਘ ਨੇ ਕਿਹਾ ਕਿ ਫਰੀਦਕੋਟ ਵਾਸੀਆਂ ਵੱਲੋਂ ਉਨ੍ਹਾਂ ਨੂੰ ਬਹੁਤ ਮਾਨ ਸਨਮਾਨ ਦਿੱਤਾ।  ਜਿਸ ਲਈ ਉਹ ਹਮੇਸ਼ਾ ਫਰੀਦਕੋਟ ਵਾਸੀਆਂ ਦੇ ਰਿਣੀ ਰਹਿਣਗੇ ਅਤੇ ਉਹ ਆਪਣੇ ਆਪ ਨੂੰ ਸੁਭਾਗਾ ਸਮਜਦੇ ਹਨ ਕਿ ਬਾਬਾ ਫਰੀਦ ਜੀ ਦੀ ਪਵਿੱਤਰ ਨਗਰੀ ਵਿੱਚ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਅਤੇ ਸੂਫੀ ਸੰਤ ਬਾਬਾ ਫਰੀਦ ਜੀ ਦਾ ਅਸ਼ੀਰਵਾਦ ਮਿਲਿਆ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸੁਨੇਹਾ ਦਿੱਤਾ ਕਿ ਪੁਲਿਸ ਹਮੇਸ਼ਾ ਪਬਲਿਕ ਦੇ ਸਹਿਯੋਗ ਨਾਲ ਕੰਮ ਕਰ ਸਕਦੀ ਹੈ । 

JOIN US ON

Telegram
Sponsored Links by Taboola