ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਕੇਸ 'ਤੇ SSP ਦੇ ਵੱਡੇ ਖੁਲਾਸੇ

Continues below advertisement
ਤਰਨਤਾਰਨ ਜਿਲੇ ਦੇ ਭਿਖੀਵਿੰਡ 'ਚ ਦੋ ਹਫਤੇ ਪਹਿਲਾਂ 16 ਅਕਤੂਬਰ ਨੂੰ ਹੋਏ ਕਾਮਰੇਡ ਬਲਵਿੰਦਰ ਸਿੰਘ ਕਤਲ ਮਾਮਲੇ 'ਚ ਪੁਲਸ ਨੂੰ ਸੀਸੀਟੀਵੀ ਫੁਟੇਜ ਤੋਂ ਠੋਸ ਸੁਰਾਗ ਮਿਲੇ ਹਨ ਤੇ ਪੁਲਸ ਦੀ ਜਾਂਚ ਪੰਜਾਬ ਦੇ ਵੱਡੇ ਮਹਾਨਗਰ ਤਕ ਪੁੱਜ ਗਈ ਹੈ। ਤਰਨਤਾਰਨ ਦੇ ਅੇੈਸਅੇੈਸਪੀ ਧਰੁੰਮਨ ਨਿੰਭਾਲੇ ਨੇ ਦਾਵਾ ਕੀਤਾ ਹੈ ਕਿ ਪੁਲਸ ਨੇ ਪੰਜਾਬ 'ਚ ਵੱਡੇ ਪੱਧਰ ਤੇ ਸੀਸੀਟੀਵੀ ਖੰਗਾਲੇ ਨੇ ਤੇ ਇਸ ਤੋੰ ਕੇਸ ਚ ਮਹੱਤਵਪੂਰਣ ਸੁਰਾਗ ਪੁਲਸ ਹੱਥ ਲੱਗੇ ਨੇ। ਨਿੰਭਾਲੇ ਨੇ ਇਹ ਵੀ ਦੱਸਿਆ ਕਿ ਪੁਲਸ ਨੂੰ ਵਾਰਦਾਤ ਚ ਵਰਤੇ ਮੋਟਰਸਾਈਕਲ ਤੋਂ ਵੀ ਅਹਿਮ ਸੁਰਾਗ ਮਿਲੇ ਨੇ, ਜਿਨਾਂ ਦੀ ਮਦਦ ਨਾਲ ਪੁਲਸ ਕੇਸ ਨੂੰ ਛੇਤੀ ਸੁਲਝਾ ਲਵੇਗੀ। ਅੇੈਸਅੇੇੈਸਪੀ ਮੁਤਾਬਕ ਪੁਲਸ ਜਾਂਚ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਨੰਬਰ ਪਲੇਟ ਲੱਗੀ ਸੀ ਇਸ ਨੰਬਰ ਦਾ ਕੋਈ ਪਲਸਰ ਮੋਟਰਸਾਈਕਲ ਹੀ ਰਜਿਸਟਰਡ ਨਹੀਂ ਹੈ। ਧਰੁੰਮਨ ਨਿੰਭਾਲੇ ਨੇ ਦੱਸਿਆ ਕਿ
ਪਰਿਵਾਰ ਦੇ ਅੱਤਵਾਦੀ ਹਮਲੇ ਦੇ ਦੋਸ਼ ਨੂੰ ਵੀ ਨਜਰਅੰਦਾਜ ਨਹੀਂ ਕੀਤਾ ਜਾ ਸਕਦਾ ਇਸ ਮਾਮਲੇ ਤੇ ਵੀ ਜਾਂਚ ਜਾਰੀ ਹੈ ਤੇ ਬਾਕੀ ਨਿੱਜੀ ਰੰਜਿਸ਼ ਦੇ ਮਾਮਲੇ ਅਤੇ ਪਰਿਵਾਰ ਦੀ ਰੰਜਿਸ਼ ਦੇ ਮਾਮਲੇ 'ਚ ਜਾਂਚ ਚੱਲ ਰਹੀ ਹੈ। ਅੇੈਸਅੇੈਸਪੀ ਮੁਤਾਬਕ ਪਰਿਵਾਰ ਨੂੰ ਜਿਲੇ ਵੱਲੋਂ ਦੋ ਪੀਅੇੈਸਓ ਤੇ ਇਕ ਪੀਏਪੀ ਦਾ ਮੁਲਾਜਮ ਸੁਰੱਖਿਆ ਦੇ ਦਿੱਤੇ ਗਏ ਨੇ, ਬਾਕੀ ਉਚ ਅਧਿਕਾਰੀ ਸੁਰੱਖਿਆ ਨੂੰ ਰਿਵਿਊ ਕਰਨਗੇ ਤੇ ਉਚ ਅਧਿਕਾਰੀਆਂ ਦੇ ਹੁਕਮਾਂ ਮੁਤਾਬਕ ਜੇ ਹੋ ਸੁਰੱਖਿਆ ਦੇ ਹੁਕਮ ਹੋਏ ਤਾਂ ਦੇ ਦਿੱਤੀ ਜਾਵੇਗੀ। ਦੂਜੇ ਪਾਸੇ ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਤਰਨਤਾਰਨ ਪੁਲਸ ਇਸ ਕਤਲ ਕਾਂਡ ਚ ਨਾਮਵਰ ਗੈਂਗਸਟਰ ਜੱਗੂ ਭਗਵਾਨਪੁਰੀਆਂ, ਜੋ ਤਰਨਤਾਰਨ ਪੁਲਸ ਕੋਲ ਚਾਰ ਦਿਨ ਪ੍ਰੋਡਕਸ਼ਨ ਵਾਰੰਟ ਨੇ ਹੈ, ਕੋਲੋਂ ਪੁੱਛਗਿੱਛ ਕਰ ਸਕਦੀ ਹੈ, ਕਿਉਂਕਿ ਪੁਲਸ ਨੂੰ ਕੁਝ ਲੀਡ ਇਸ ਪਾਸੇ ਵੀ ਮਿਲੀਆਂ ਨੇ ਪਰ ਤਰਨਤਾਰਨ ਦੇ ਅੇੈਸਅੇੈਸਪੀ ਮੁਤਾਬਕ
ਪੁਲਸ ਫਿਲਹਾਲ ਜੱਗੂ ਭਗਵਾਨਪੁਰੀਆ ਕੋਲੋਂ 2016 'ਚ ਹੋਈ ਗੈਂਗਵਾਰ ਦੇ ਮਾਮਲੇ 'ਚ ਹੀ ਪੁੱਛਗਿੱਛ ਕਰ ਰਹੀ ਹੈ ਤੇ ਜੇਕਰ ਸਮਾਂ ਲੱਗਾ ਤਾਂ ਇਸ ਮਾਮਲੇ 'ਚ ਪੁਲਸ ਉਸ ਕੋਲੋਂ ਪੁੱਛਗਿੱਛ ਕਰੇਗੀ। ਹਾਲਾਂਕਿ ਅੇੈਸਅੇੈਸਪੀ ਨੇ ਜੱਗੂ ਕੋਲੋਂ ਇਸ ਮਾਮਲੇ ਤੇ ਪੁੱਛਗਿੱਛ ਨਾ ਕਰਨ ਦੀ ਸੰਭਾਵਨਾ ਨੂੰ ਮੁੱਢੋ ਰੱਦ ਨਹੀਂ ਕੀਤਾ।
Continues below advertisement

JOIN US ON

Telegram