Hoshiarpur | ਹੁਸ਼ਿਆਰਪੁਰ 'ਚ ਸਰਗਰਮ ਅਵਾਰਾ ਗਊਆਂ ਚੁੱਕਣ ਵਾਲਾ ਗਿਰੋਹ
Hoshiarpur | ਹੁਸ਼ਿਆਰਪੁਰ 'ਚ ਸਰਗਰਮ ਅਵਾਰਾ ਗਊਆਂ ਚੁੱਕਣ ਵਾਲਾ ਗਿਰੋਹ
ਹੁਸ਼ਿਆਰਪੁਰ ਚ ਗਊ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਹੈ |
ਜਿਸ ਦੇ ਚਲਦਿਆਂ ਇਕ ਸਮਾਜ ਸੇਵੀ ਸੰਸਥਾ ਨੇ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ |
ਜਿਨ੍ਹਾਂ ਦਾ ਕਹਿਣਾ ਹੈ ਕਿ ਸ਼ਹਿਰ ਚ ਅਜਿਹਾ ਗਿਰੋਹ ਫਿਰਦਾ ਹੈ ਜੋ ਅਵਾਰਾ ਘੁੰਮ ਰਹੇ ਪਸ਼ੂਆਂ ਨੂੰ ਚੁੱਕ ਕੇ
ਜੰਮੂ ਕਸ਼ਮੀਰ ਭੇਜ ਰਿਹਾ ਹੈ |
ਉਕਤ ਗਿਰੋਹ ਵਲੋਂ ਜਦੋਂ ਕਚਹਿਰੀਆਂ ਨਜ਼ਦੀਕ ਗਾਵਾਂ ਨੂੰ ਚੱਕਿਆ ਜਾ ਰਿਹਾ ਸੀ
ਤਾਂ ਸਮਾਜ ਸੇਵੀ ਸੰਸਥਾ ਦੇ ਆਗੂਆਂ ਨੇ ਮੌਕੇ ਤੇ ਪਹੁੰਚ ਕੇ ਇਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ
ਲੇਕਿਨ 3 ਲੋਕ ਭੱਜਣ ਚ ਕਾਮਯਾਬ ਰਹੇ ਤੇ ਇਕ ਵਿਅਕਤੀ ਇਨ੍ਹਾਂ ਦੇ ਅੜਿਕੇ ਆ ਗਿਆ |
ਜਿਸ ਦੇ ਫੋਨ ਵਿਚੋਂ ਇਨ੍ਹਾਂ ਦੇ ਕਾਲੇ ਧੰਦੇ ਸੰਬੰਧੀ ਕੁਝ ਵੀਡੀਓਜ਼ ਵੀ ਮਿਲੇ ਹਨ |
ਸੰਸਥਾ ਦੇ ਆਗੂਆਂ ਨੇ ਉਕਤ ਸ਼ਖਸ ਨੂੰ ਪੁਲਿਸ ਹਵਾਲੇ ਕਰਕੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ |
Tags :
PUNJAB NEWS