Sangrur News | ਦਿੜ੍ਹਬਾ 'ਚ ਨਾਬਾਲਗ ਨੇ ਕੀਤੀ ਆਤਮ ਹੱਤਿਆ - ਸਦਮੇ 'ਚ ਪਰਿਵਾਰ

Sangrur News | ਦਿੜ੍ਹਬਾ 'ਚ ਨਾਬਾਲਗ ਨੇ ਕੀਤੀ ਆਤਮ ਹੱਤਿਆ - ਸਦਮੇ 'ਚ ਪਰਿਵਾਰ

#Crime #Suicide #Sangrur #Punjab #abplive

ਦਿੜ੍ਹਬਾ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ
ਜਿਥੇ ਇਕ ਨਾਬਾਲਿਗ ਵਲੋਂ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਗਈ ਹੈ |
ਮ੍ਰਿਤਕ ਦੀ ਪਹਿਚਾਣ ਜੋਬਨਬੀਰ ਸਿੰਘ ਵਜੋਂ ਹੋਈ ਹੈ ਜੋ 10ਵੀਂ ਜਮਾਤ ਦਾ ਵਿਦਿਆਰਥੀ ਸੀ
ਪਰਿਵਾਰ ਮੁਤਾਬਕ ਕੁਝ ਦਿਨ ਪਹਿਲਾਂ ਕੁਝ ਲੋਕਾਂ ਵਲੋਂ ਸਰੇਬਾਜ਼ਾਰ ਜੋਬਨਬੀਰ ਦੀ ਕੁੱਟਮਾਰ ਕੀਤੀ ਗਈ ਸੀ
ਜਿਸ ਦੀ ਨਮੋਸ਼ੀ ਮਹਿਸੂਸ ਕਰਦਿਆਂ ਜੋਬਨਬੀਰ ਨੇ ਘਰ ਚ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ
ਦੱਸਿਆ ਜਾ ਰਿਹਾ ਹੈ ਕਿ ਜੋਬਨਬੀਰ ਨੇ ਆਤਮ ਹੱਤਿਆ ਤੋਂ ਪਹਿਲਾਂ ਸੁਸਾਈਡ ਨੋਟ ਵੀ ਲਿਖਿਆ
ਜਿਸ ਚ ਉਸਨੇ ਖ਼ੁਦਕੁਸ਼ੀ ਦੀ ਵਜ੍ਹਾ ਦੱਸੀ ਹੈ |
ਪਰਿਵਾਰ ਵਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਤੇ ਸੁਸਾਈਡ ਨੋਟ ਮੁਤਾਬਕ ਮੁਲਜ਼ਮਾਂ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ

ਦੂਜੇ ਪਾਸੇ ਪੁਲਿਸ ਦੇ ਵਲੋਂ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ 1 ਮੁਲਜ਼ਮ ਨੂੰ ਗਿਰਫ਼ਤਾਰ ਕੀਤਾ ਗਿਆ ਹੈ
ਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ

JOIN US ON

Telegram
Sponsored Links by Taboola