Sukhbir Badal| ਮੁੜ ਸਿਆਸਤ 'ਚ ਸਰਗਰਮ ਹੋਏ ਸੁਖਬੀਰ ਬਾਦਲ, Amritpal Singh ਦੀ ਪਾਰਟੀ ਬਾਰੇ ਦਿੱਤਾ ਵੱਡਾ ਬਿਆਨ

Sukhbir Badal| ਮੁੜ ਸਿਆਸਤ 'ਚ ਸਰਗਰਮ ਹੋਏ ਸੁਖਬੀਰ ਬਾਦਲ, Amritpal Singh ਦੀ ਪਾਰਟੀ ਬਾਰੇ ਦਿੱਤਾ ਵੱਡਾ ਬਿਆਨ

Sri Muktsar Sahib (Ashphaq Dhuddy)

ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਜੋੜ ਮੇਲਾ ਕਾਨਫਰੰਸ ਦੀਆਂ ਤਿਆਰੀਆਂ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵੀਂ ਪਾਰਟੀ ਬਣਾਉਣ ਜਾ ਰਹੇ ਗਰਮ ਖਿਆਲੀਆਂ ਦੇ ਆਗੂਆਂ ਨੂੰ ਕਰਾਰਾ ਜਵਾਬ ਦਿੱਤਾ। ਸੁਖਬੀਰ ਸਿੰਘ ਬਾਦਲ ਨੇ ਕਿਹਾ- ਵਿਰੋਧੀ ਧਿਰ ਚਲਾਉਂਦੀ ਹੈ ਸਿਆਸਤ ਦੀ ਦੁਕਾਨ ਜਦੋਂ ਕਿ ਬਾਦਲ ਪਰਿਵਾਰ ਨੇ ਸਿਆਸਤ ਨੂੰ ਸੇਵਾ ਸਮਝਿਆ ਹੈ। ਲੋਕ ਸਭਾ ਚੋਣਾਂ ਦੌਰਾਨ ਇਹੀ ਆਗੂ ਕਹਿੰਦੇ ਸਨ ਕਿ ਉਹ ਰਾਜਨੀਤੀ ਨਹੀਂ ਕਰਨਗੇ ਤੇ ਹੁਣ ਨਵੀਂ ਪਾਰਟੀ ਬਣਾਉਣ ਵਿੱਚ ਲੱਗੇ ਹੋਏ ਹਨ।ਸੁਖਬੀਰ ਸਿੰਘ ਬਾਦਲ ਨੇ ਅੱਗੇ ਕਿਹਾ- ਇਹ ਅਕਾਲੀ ਦਲ ਨੂੰ ਤਬਾਹ ਕਰਨ ਦੀ ਕੋਸ਼ਿਸ਼ ਹੈ ਕਿਉਂਕਿ ਜਦੋਂ ਅਕਾਲੀ ਦਲ ਨੇ ਜ਼ਿਮਨੀ ਚੋਣ ਨਹੀਂ ਲੜੀ ਤਾਂ ਉਨ੍ਹਾਂ ਨੇ ਵੀ ਨਹੀਂ ਲੜੀ।

JOIN US ON

Telegram
Sponsored Links by Taboola