Sukhbir Badal ਨੇ ਮਾਰੀ Dimpy Dhillon ਨੂੰ ਮੋਹ ਭਰੀ ਹਾਕ, ਕਿਹਾ ਤੁਸੀਂ ਹੀ ਸਾਡੇ ਉਮੀਦਵਾਰ

Sukhbir Badal ਨੇ ਮਾਰੀ Dimpy Dhillon ਨੂੰ ਮੋਹ ਭਰੀ ਹਾਕ, ਕਿਹਾ ਤੁਸੀਂ ਹੀ ਸਾਡੇ ਉਮੀਦਵਾਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ   ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਸਤਿਕਾਰ ਸਹਿਤ ਬੇਨਤੀ ਕੀਤੀ ਹੈ  ਕਿ ਉਹ ਪਾਰਟੀ ਨੂੰ ਛੱਡਣ ਦੇ ਆਪਣੇ ਫ਼ੈਸਲੇ ਤੇ ਨਜ਼ਰਸਾਨੀ  ਕਰਨ। 

 
ਗਿੱਦੜਬਾਹਾ ਤੋਂ ਵੱਡੀ ਗਿਣਤੀ ਵਿਚ  ਅਕਾਲੀ ਵਰਕਰਾਂ ਦੀਆਂ ਭਾਵਨਾਵਾਂ ਤੇ ਵਿਚਾਰ ਸੁਣਨ ਤੋਂ ਬਾਅਦ ਸੁਖਬੀਰ ਬਾਦਲ ਨੇ ਅਕਾਲੀ ਵਰਕਰਾ  ਨੂੰ ਮੁਖ਼ਾਤਿਬ ਹੁੰਦੇ ਹੋਏ, ਸ  ਸਪੱਸ਼ਟ ਕੀਤਾ ਕਿ ਮਨਪ੍ਰੀਤ ਸਿੰਘ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਵਿੱਚ ਆਉਣ ਅਤੇ ਗਿੱਦੜਬਾਹਾ ਤੋਂ ਪਾਰਟੀ ਟਿਕਟ 'ਤੇ ਚੋਣ ਲੜਣ ਸਬੰਧੀ ਉਡਾਈਆਂ ਜਾ ਰਹੀਆਂ ਸਾਰੀਆਂ ਗੱਲਾਂ ਮਨਘੜੰਤ ਅਤੇ ਬੇਬੁਨਿਆਦ ਹਨ..

ਸੰਗਤ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਲਈ ਪਾਰਟੀ ਪ੍ਰਤੀ ਪ੍ਰਤੀਬੱਧਤਾ, ਵਫ਼ਾਦਾਰੀ ਅਤੇ ਲਗਨ ਪਰਿਵਾਰ ਤੋਂ ਪਹਿਲਾਂ ਹੀ ਨਹੀਂ ਬਲਕਿ ਉਸ ਤੋਂ ਕਿਤੇ ਉੱਪਰ ਹੈ।

 ਉਨ੍ਹਾਂ ਕਿਹਾ ਕਿ ਜੇਕਰ ਸਾਰੇ ਤੱਥਾਂ ਦੇ ਬਾਵਜੂਦ ਡਿੰਪੀ ਢਿੱਲੋਂ ਨੇ ਆਪਣੇ ਕਿਸੇ ਨਿੱਜੀ ਹਿੱਤ ਜਾਂ ਮਜਬੂਰੀ ਕਾਰਨ ਪਾਰਟੀ ਵਰਕਰਾਂ ਨੂੰ ਪਿੱਠ ਦਿਖਾਉਣ ਦਾ ਮਨ ਬਣਾ ਹੀ ਲਿਆ ਹੈ ..ਤਾਂ ਵੀ ਉਹ ਵੀ ਗਿੱਦੜਬਾਹਾ ਸੀਟ ਬਾਰੇ ਫ਼ੈਸਲਾ ਅਗਲਾ 10 ਦਿਨ ....ਡਿੰਪੀ ਢਿਲੋਂ ਦੇ ਜਵਾਬ ਦਾ ਇੰਤਜ਼ਾਰ ਕਰਨ ਤੋਂ ਉਪਰੰਤ ਹੀ ਕਰਨਗੇ  .....ਅਕਾਲੀ ਦਲ ਦੇ ਵਰਕਰਾ ਦੇ ਹੁਕਮ ਅਨੁਸਾਰ ਜੋ ਜ਼ਿੰਮੇਵਾਰੀ ਲੱਗੇਗੀ ਉਸ ਉਤੇ ਉਹ ਪੂਰੀ ਨਿਮਰਤਾ ਪਰ ਦ੍ਰਿੜਤਾ  ਨਾਲ ਪਹਿਰਾ ਦੇਣਗੇ। 
 
 

JOIN US ON

Telegram
Sponsored Links by Taboola