ਪੰਚਾਇਤੀ ਚੋਣਾ ਚ ਹੋ ਰਹੀਆਂ ਧੱਕੇਸ਼ਾਹੀਆਂ ਖਿਲਾਫ ਸੁਖਬੀਰ ਬਾਦਲ ਨੇ ਲਾਇਆ ਧਰਨਾ

Continues below advertisement

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅਜ ਸ੍ਰੀ ਮੁਕਤਸਰ ਸਾਹਿਬ ਵਿਖੇ ਪੰਚਾਇਤੀ ਚੋਣਾ ਚ ਹੋ ਰਹੀਆ ਧਕੇਸ਼ਾਹੀਆ ਅਤੇ ਸਰਪੰਚਾ ਅਤੇ ਪੰਚਾ ਦੇ ਕਾਗਜ ਰਦ ਹੋਣ ਦੇ ਖਿਲਾਫ ਰੋਸ਼ ਪ੍ਰਦਸ਼ਨ ਕੀਤਾ । 

ਮੇਰੇ ਸਿਆਸੀ ਜੀਵਨ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਾਗਜ ਦਾਖਿਲ ਹੋਣ ਬਾਅਦ , ਸਿਕਰੁਟਨੀ ਹੋਣ ਤੋ ਬਾਅਦ ਕਾਗਜ ਰਦ ਹੋਏ ਹਨ । ਮੈ ਹੈਰਾਨ ਹਾ ਜਿਨਾ ਅਫਸਰਾ ਨੇ ਇਹ ਸਬ ਕੀਤਾ ਹੈ ਸਾਰਿਆ ਦੀਆ ਨੋਕਰੀਆ ਜਾਣਗੀਆ । ਸਰਪੰਚੀ ਅਜਿਹਾ ਇਲੈਕਸ਼ਨ ਹੈ ਇਹ ਪਾਰਟੀ ਪਧਰ ਤੇ ਨਹੀ ਲੜਿਆ ਜਾਂਦਾ । ਅਸੀ ਕਿਸੇ ਦੇ ਕਾਗਜ ਰਦ ਕਰਨ ਦੀ ਕੋਸ਼ਿਸ਼ ਨਹੀ ਕੀਤੀ । 

ਇਹ ਜਿਹੜੇ ਗਿਦੜਬਾਹਾ ਵਾਲੇ ਨਵੇ ਨਵੇ ਬਣੇ ਹੈ ਝਾੜੂ ਵਾਲੇ । ਉਨਾ ਨੂੰ ਇਹ ਨਹੀ ਪਤਾ ਮਹੀਨੇ ਬਾਦ ਵਿਧਾਨ ਸਭਾ ਦੀ ਜਿਮਨੀ ਚੋਣ ਦਾ ਇਲੈਕਸ਼ਨ ਹੈ ਉਦੋ ਜਮਾਨਤਾ ਜਬਤ ਹੋਣਗੀਆ ਇਹਨਾ ਦੀਆ । 25 ਪਿੰਡਾ ਵਿਚ ਸਾਰੇ ਸਰਪੰਚਾ ਦੇ ਕਾਗਜ ਰਦ ਹੋ ਗਏ । ਬਦਮਾਸ਼ੀ ਨਾਲ ਦਿਲ ਨਹੀ ਜਿਤੇ ਜਾਂਦੇ । ਜਿਹੜਾ ਤੁਹਾਡਾ ਵਰਕਰ ਮੈਦਾਨ ਜੰਗ ਚ ਜਾ ਕੇ ਜਿਤ ਹਾਸਿਲ ਨਹੀ ਕਰ ਸਕਦਾ ਉਹ ਵਿਧਾਨ ਸਭਾ ਚੋਣਾ ਚ ਕੀ ਕਰੇਗਾ । 

ਮੈ ਪੰਜਾਬੀਆ ਨੂੰ ਬੇਨਤੀ ਕਰਦਾ ਹਾ ਕਿ ਇਨਾ ਨੇ ਬਦਲਾਅ ਦੇ ਚਕਰ ਚ ਪੰਜਾਬ ਨੂੰ ਕਿਥੇ ਲਿਆ ਕੇ ਸੁਟ ਦਿਤਾ ਹੈ । ਸੁਖਬੀਰ ਬਾਦਲ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਨੂੰ ਕਮਰੇ ਵਿਚ ਵਾੜ ਦਿਤਾ ਹੈ ਉਸਦਾ ਕੋਈ ਵੀ ਹੁਕਮ ਨਹੀ ਚਲ ਰਿਹਾ , ਦਿਲੀ ਤੋ ਆਪ ਦੀ ਹਾਈਕਮਾਡ ਹੁਕਮ ਦੇ ਰਹੀ ਹੈ । 

ਅਕਾਲੀ ਦਲ ਉਹ ਪਾਰਟੀ ਹੈ ਜਿਨਾ ਨੇ ਕਿਸਾਨ ਦੀ ਲੜਾਈ ਲੜੀ ਹੈ . ਅਕਾਲੀ ਦਲ ਨੇ ਹੀ ਕਿਸਾਨਾ ਲਈ ਹਰ ਕੰਮ ਕੀਤਾ ਹੈ । 

ਸੁਖਬੀਰ ਬਾਦਲ ਨੇ ਕਿਹਾ ਕਿ ਧਕੇ ਨਾਲ ਅਤੇ ਤਾਣਾਸ਼ਾਹੀ ਨਾਲ ਲਾਏ ਗਏ ਸਰਪੰਚ ਕਬੂਲ ਨਹੀ ਕਰਨਗੇ ਲੋਕ । 

Continues below advertisement

JOIN US ON

Telegram