Sukhbir Badal |ਹਮਲੇ ਤੋਂ ਬਾਅਦ ਵੀ ਨਹੀਂ ਰੁਕੀ ਸੁਖਬੀਰ ਬਾਦਲ ਦੀ ਸਜ਼ਾ |Abp Sanjha
ਸਾਬਕਾ ਡਿਪਟੀ ਸੀਐਮ ਸੁਖਬੀਰ ਬਾਦਲ 'ਤੇ ਹਮਲੇ ਦੀਆਂ ਪਰਤਾਂ ਸਾਹਮਣੇ ਆਉਣ ਲੱਗੀਆਂ ਹਨ। ਬੇਸ਼ੱਕ ਅਸਲ ਸੱਚਾਈ ਜਾਂਚ ਮੁਕੰਮਲ ਹੋਣ ਹੀ ਪਤਾ ਲੱਗੇਗੀ ਪਰ ਮੁੱਢਲੀ ਜਾਣਕਾਰੀ ਵਿੱਚ ਕਈ ਖੁਲਾਸੇ ਹੋਏ ਹਨ। ਸੁਖਬੀਰ ਬਾਦਲ ਉਪਰ ਗੋਲੀ ਚਲਾਉਣ ਵਾਲੇ ਖਾਲਿਸਤਾਨੀ ਨਰਾਇਣ ਸਿੰਘ ਚੌੜਾ ਨੇ ਪੂਰੀ ਯੋਜਨਾਬੰਦੀ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਉਹ ਪਿਛਲੇ 3 ਦਿਨਾਂ ਤੋਂ ਹਰਿਮੰਦਰ ਸਾਹਿਬ ਆ ਰਿਹਾ ਸੀ। ਹਮਲੇ ਤੋਂ ਬਾਅਦ ਪੁਲਿਸ ਨੇ ਹਰਿਮੰਦਰ ਸਾਹਿਬ ਵਿੱਚ ਲੱਗੇ ਸੀਸੀਟੀਵੀ ਦੀ ਜਾਂਚ ਕੀਤੀ ਤੇ ਉੱਥੇ ਤਾਇਨਾਤ ਸੇਵਾਦਾਰਾਂ ਨਾਲ ਵੀ ਗੱਲਬਾਤ ਕੀਤੀ।
ਘਟਨਾ ਮਗਰੋਂ ਸਾਹਮਣੇ ਆਈ ਸੀਸੀਟੀਵੀ ਫੁਟੇਜ਼ ਵਿੱਚ ਖਾਲਿਸਤਾਨੀ ਨਰਾਇਣ ਸਿੰਘ ਚੌੜਾ ਨੂੰ ਹਰਿਮੰਦਰ ਸਾਹਿਬ ਕੰਪਲੈਕਸ 'ਚ ਘੁੰਮਦੇ ਦੇਖਿਆ ਗਿਆ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਕਿ ਉਸ ਸਮੇਂ ਉਸ ਕੋਲ ਹਥਿਆਰ ਸੀ ਜਾਂ ਨਹੀਂ। ਚੌੜਾ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਕੁਝ ਵੀਡੀਓ ਸਾਹਮਣੇ ਆਏ ਹਨ, ਜਿਸ 'ਚ ਉਹ ਫਾਇਰਿੰਗ ਮਗਰੋਂ ਮੁਸਕਰਾਉਂਦਾ ਨਜ਼ਰ ਆ ਰਿਹਾ ਹੈ। ਇਸ ਤੋਂ ਸਾਫ਼ ਹੈ ਕਿ ਉਸ ਨੂੰ ਨਾ ਤਾਂ ਫੜੇ ਜਾਣ ਦਾ ਡਰ ਸੀ ਤੇ ਨਾ ਹੀ ਇਸ ਘਟਨਾ ਦਾ ਉਸ ਨੂੰ ਕੋਈ ਪਛਤਾਵਾ ਸੀ।