Sukhpal Khaira |ਅੰਮ੍ਰਿਤਪਾਲ ਦੇ ਭਰਾ ਦੀ ਗ੍ਰਿਫ਼ਤਾਰੀ 'ਤੇ ਭੜਕੇ ਖਹਿਰਾ, ਚੁੱਕੇ ਸਵਾਲ

Continues below advertisement

Sukhpal Khaira |ਅੰਮ੍ਰਿਤਪਾਲ ਦੇ ਭਰਾ ਦੀ ਗ੍ਰਿਫ਼ਤਾਰੀ 'ਤੇ ਭੜਕੇ ਖਹਿਰਾ, ਚੁੱਕੇ ਸਵਾਲ
ਖਹਿਰਾ ਨੇ ਅੰਮ੍ਰਿਤਪਾਲ ਸਿੰਘ ਦੇ ਭਰਾ ਦੀ ਗ੍ਰਿਫ਼ਤਾਰੀ 'ਤੇ ਚੁੱਕੇ ਸਵਾਲ
ਫਰਜ਼ੀ ਰਿਕਵਰੀ ਦਾ ਸ਼ੱਕ - ਖਹਿਰਾ
ਪਰਿਵਾਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼ - ਖਹਿਰਾ
ਖਹਿਰਾ ਨੇ CM ਮਾਨ 'ਤੇ ਸਾਧਿਆ ਨਿਸ਼ਾਨਾ
ਖਹਿਰਾ ਨੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ 'ਤੇ ਚੁੱਕੇ ਸਵਾਲ

ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਡਰੱਗ ਸਮੇਤ ਗ੍ਰਿਫਤਾਰ ਕਰਨ ਦਾ  ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ, ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਤੋਂ ਆਈਸ ਡਰੱਗ ਦੇ ਨਾਲ ਨਾਲ ਇੱਕ ਗੈਸ ਲਾਈਟਰ ਅਤੇ ਇੱਕ ਸਿਲਵਰ ਪੇਪਰ ਵੀ ਬਰਾਮਦ ਕੀਤਾ ਗਿਆ ਹੈ। ਇਸ ਨੂੰ ਲੈ ਕੇ ਹੁਣ ਸੁਖਪਾਲ ਖਹਿਰਾ ਵੱਲੋਂ ਵੱਡੇ ਸਵਾਲ ਖੜ੍ਹੇ ਕੀਤੇ ਗਏ ਹਨ।

ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ, ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਦੀ ਟੂਲ ਬਣ ਗਈ ਹੈ, ਤੇ ਮੈਨੂੰ ਡਿਬਰੂਗੜ੍ਹ ਵਿਖੇ NSA ਅਧੀਨ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਤੋਂ ਮਿਲੇ ਨਸ਼ਿਆਂ ਦੀ ਅਸਲੀਅਤ ਬਾਰੇ ਸ਼ੱਕ ਹੈ। ਜੇ ਪੰਜਾਬ ਪੁਲਿਸ 9 ਸਾਲਾਂ ਬਾਅਦ ਐਨਡੀਪੀਐਸ ਕੇਸ ਵਿੱਚ ਤੀਜੀ ਵਾਰ ਵਿਧਾਇਕ ਬਣੇ ਮੇਰੇ ਵਿਰੁੱਧ ਰਿਕਵਰੀ ਕਰਵਾ ਸਕਦੀ ਹੈ ਅਤੇ ਉਹ ਵੀ ਐਨਡੀਪੀਐਸ ਕੇਸਾਂ ਵਿੱਚ ਕੈਦ ਕੱਟ ਰਹੇ ਇੱਕ ਕਠੋਰ ਮੁਜਰਮ ਦੇ ਬਿਆਨਾਂ ’ਤੇ ਤਾਂ ਹਰਪ੍ਰੀਤ ਸਿੰਘ ਵਿਰੁੱਧ ਫਰਜ਼ੀ ਰਿਕਵਰੀ ਕਿਉਂ ਨਹੀਂ ਹੋ ਸਕਦੀ ?
ਖਹਿਰਾ ਨੇ ਕਿਹਾ ਕਿ ਐਨ.ਡੀ.ਪੀ.ਐਸ. ਦੇ ਕੇਸਾਂ ਤਹਿਤ ਹਰ ਰੋਜ਼ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਸਮੇਤ ਕਈ ਦੋਸ਼ੀ ਫੜੇ ਜਾਂਦੇ ਹਨ ਪਰ ਇੱਕ ਐਸਐਸਪੀ ਪੱਧਰ ਦੇ ਅਧਿਕਾਰੀ ਨੇ ਸਿਰਫ਼ ਹਰਪ੍ਰੀਤ ਦੀ ਗ੍ਰਿਫ਼ਤਾਰੀ ਦੇ ਵੇਰਵੇ ਦੱਸਣ ਲਈ ਵਿਸ਼ੇਸ਼ ਪ੍ਰੈਸ ਕਾਨਫਰੰਸ ਕਿਉਂ ਕੀਤੀ? ਪੁਲਿਸ ਕਿੰਨੇ ਕੇਸਾਂ ਵਿੱਚ ਮੁਲਜ਼ਮਾਂ ਦਾ ਡੋਪ ਟੈਸਟ ਕਰਵਾਉਂਦੀ ਹੈ ? ਕੀ ਇਹ ਸਿਰਫ ਉਸਦੇ ਪਰਿਵਾਰ ਦੀ ਛਵੀ ਨੂੰ ਬਦਨਾਮ ਤੇ ਖ਼ਰਾਬ ਕਰਨ ਲਈ ਸੀ ?

ਖਹਿਰਾ ਨੇ ਕਿਹਾ ਕਿ ਅਸੀਂ ਅਕਸਰ ਭਗਵੰਤ ਮਾਨ ਨੂੰ ਸ਼ਰਾਬੀ ਹਾਲਤ ਵਿੱਚ ਦੇਖਿਆ ਹੈ ਕੀ ਪੁਲਿਸ ਕੋਲ ਉਸਦੀ ਜਾਂਚ ਕਰਨ ਦੀ ਹਿੰਮਤ ਹੈ? ਖਹਿਰਾ ਨੇ ਕਿਹਾਕਿ ਪੰਜਾਬ ਪੁਲਿਸ ਦੀ ਭਰੋਸੇਯੋਗਤਾ ਬਹੁਤ ਘੱਟ ਅਤੇ ਸ਼ੱਕੀ ਹੈ, ਮੈਂ ਡੀਜੀਪੀ ਪੰਜਾਬ ਨੂੰ ਬੇਨਤੀ ਕਰਾਂਗਾ ਕਿ ਉਹ ਚੰਡੀਗੜ੍ਹ ਪੁਲਿਸ ਦੀ ਟੀਮ ਤੋਂ ਤਰਜੀਹੀ ਤੌਰ 'ਤੇ ਹਰਪ੍ਰੀਤ ਸਿੰਘ ਦੀ ਡਰੱਗ ਗ੍ਰਿਫਤਾਰੀ ਦੀ ਨਿਰਪੱਖ ਅਤੇ ਸੁਤੰਤਰ ਜਾਂਚ ਦੇ ਆਦੇਸ਼ ਦੇਣ
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

Continues below advertisement

JOIN US ON

Telegram