Sushil Rinku On Sheetal angural | 'BJP ਉਮੀਦਵਾਰ ਬਣਦਿਆਂ ਹੀ ਸ਼ੀਤਲ ਅੰਗੂਰਾਲ ਖ਼ਿਲਾਫ਼ ਹੋਵੇਗਾ ਮਾਮਲਾ ਦਰਜ'

Continues below advertisement

Sushil Rinku On Sheetal angural | 'BJP ਉਮੀਦਵਾਰ ਬਣਦਿਆਂ ਹੀ ਸ਼ੀਤਲ ਅੰਗੂਰਾਲ ਖ਼ਿਲਾਫ਼ ਹੋਵੇਗਾ ਮਾਮਲਾ ਦਰਜ'
ਜਲੰਧਰ ਦੀ ਸਿਆਸਤ 'ਚ ਮੁੜ ਹਲਚਲ
ਜ਼ਿਮਨੀ ਚੋਣਾਂ ਤੋਂ ਪਹਿਲਾਣਾ ਰਾਜਨੀਤੀ ਸ਼ੁਰੂ !!!
ਸਾਬਕਾ MP ਸੁਸ਼ੀਲ ਕੁਮਾਰ ਰਿੰਕੂ ਹੋਏ Live
'BJP ਉਮੀਦਵਾਰ ਬਣਦਿਆਂ ਹੀ ਸ਼ੀਤਲ ਅੰਗੂਰਾਲ ਖ਼ਿਲਾਫ਼ ਹੋਵੇਗਾ ਮਾਮਲਾ ਦਰਜ'
ਸੁਸ਼ੀਲ ਕੁਮਾਰ ਰਿੰਕੂ ਨੇ ਕੀਤਾ ਵੱਡਾ ਦਾਅਵਾ
ਬਦਲਾਖੋਰੀ ਦੀ ਰਾਜਨੀਤੀ ਕਰ ਰਹੀ AAP - ਰਿੰਕੂ

ਜਲੰਧਰ ਜ਼ਿਮਨੀ ਚੋਣਾਂ 'ਚ 'BJP ਉਮੀਦਵਾਰ ਬਣਦਿਆਂ ਹੀ ਸ਼ੀਤਲ ਅੰਗੂਰਾਲ ਖ਼ਿਲਾਫ਼ ਮਾਮਲਾ ਦਰਜ ਹੋਵੇਗਾ
ਜੋ ਕਿ ਸਿਆਸਤ ਤੋਂ ਪ੍ਰੇਰਿਤ ਹੋਵੇਗਾ
ਇਹ ਦਾਵਾ ਕੀਤਾ ਹੈ ਜਲੰਧਰ ਦੇ ਸਾਬਕਾ ਸਾਂਸਦ ਸੁਸ਼ੀਲ ਕੁਮਾਰ ਰਿੰਕੂ ਦਾ |
ਜਿਨ੍ਹਾਂ ਨੇ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਜੁਆਇਨ ਕੀਤੀ ਸੀ |
ਇਸ ਦੌਰਾਨ ਸ਼ੀਤਲ ਅੰਗੁਰਲ ਵੀ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਚ ਸ਼ਾਮਿਲ ਹੋਏ ਸਨ
ਤੇ ਆਪਣੀ ਵਿਧਾਇਕੀ ਅਹੁਦੇ ਤੋਂ ਅਸਤੀਫ਼ਾ ਦੇ ਗਏ ਸਨ
ਅੰਗੂਰਾਲ ਦਾ ਅਸਤੀਫ਼ਾ ਮਨਜ਼ੂਰ ਹੋਣ ਤੋਂ ਬਾਅਦ ਜਲੰਧਰ ਚ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ |
ਜਿਸ ਦੇ ਚਲਦਿਆਂ ਜਲੰਧਰ ਪੱਛਮੀ ਹਲਕੇ 'ਚ ਚੋਣਾਂ ਨੂੰ ਲੈ ਕੇ ਸਿਆਸਤ ਤੇਜ਼ ਹੋ ਗਈ ਹੈ।
ਜਲੰਧਰ ਦੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਸੰਕੇਤ ਦਿੱਤਾ ਹੈ ਕਿ ਭਾਜਪਾ ਪੱਛਮੀ ਸੀਟ ਤੋਂ ਸ਼ੀਤਲ ਅੰਗੁਰਾਲ ਨੂੰ ਉਮੀਦਵਾਰ ਬਣਾਏਗੀ।
ਤੇ ਕਿਹਾ ਹੈ ਕਿ ਉਨ੍ਹਾਂ ਦੇ ਸੂਤਰ ਦੱਸਦੇ ਹਨ ਬਦਲਾਖੋਰੀ ਦੀ ਰਾਜਨੀਤੀ ਕਰ ਰਹੀ ਆਮ ਆਦਮੀ ਪਾਰਟੀ ਸ਼ੀਤਲ ਦੇ ਭਾਜਪਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ
ਉਸਨੂੰ ਕਿਸੇ ਨਾ ਕਿਸੇ ਕੇਸ ਚ ਫਸਾਏਗੀ | ਰਿੰਕੂ ਨੇ ਹੋਰ ਕੀ ਗੰਭੀਰ ਇਲਜ਼ਾਮ ਲਗਾਏ ਤੁਸੀਂ ਖ਼ੁਦ ਹੀ ਸੁਣ ਲਓ 

Continues below advertisement

JOIN US ON

Telegram