Tarantaran Farmer vs Police | ਤਰਨਤਾਰਨ 'ਚ ਕਿਸਾਨ-ਪੁਲਿਸ ਆਹਮੋ ਸਾਹਮਣੇ, 'ਲੱਥੀਆਂ ਪੱਗਾਂ - ਮਾਹੌਲ ਗਰਮਾਇਆ'
Tarantaran Farmer vs Police | ਤਰਨਤਾਰਨ 'ਚ ਕਿਸਾਨ-ਪੁਲਿਸ ਆਹਮੋ ਸਾਹਮਣੇ, 'ਲੱਥੀਆਂ ਪੱਗਾਂ - ਮਾਹੌਲ ਗਰਮਾਇਆ'
ਤਰਨਤਾਰਨ 'ਚ ਕਿਸਾਨ-ਪੁਲਿਸ ਆਹਮੋ ਸਾਹਮਣੇ
ਜੰਮੂ-ਕੱਟੜਾ ਐਕਸਪ੍ਰੈਸ ਵੇਅ ਲਈ ਜ਼ਮੀਨ ਅਕਵਾਇਰ ਕਰਨ ਦਾ ਮਾਮਲਾ
ਕਿਸਾਨਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਲੈਣ ਆਈ ਪੁਲਿਸ
ਕਿਸਾਨਾਂ ਨੇ ਕੀਤਾ ਜੰਮ ਕੇ ਵਿਰੋਧ
ਤਰਨਤਾਰਨ ਦੇ ਪਿੰਡ ਰੱਖ ਸ਼ੇਖ ਫੱਤਾ 'ਚ ਜੰਮੂ ਕੱਟੜਾ ਐਕਸਪ੍ਰੈਸ ਵੇਅ ਦੀ ਲਈ
ਜ਼ਮੀਨ ਅਕਵਾਇਰ ਕਰਨ ਦੇ ਮਾਮਲੇ ਨੂੰ ਲੈ ਕੇ ਕਿਸਾਨ ਅਤੇ ਪ੍ਰਸ਼ਾਸਨ ਆਹਮੋ ਸਾਹਮਣੇ ਹੋ ਗਏ |
ਪ੍ਰਸ਼ਾਸਨ ਵੱਲੋਂ ਭਾਰੀ ਪੁਲਿਸ ਫੋਰਸ ਦੀ ਮਦਦ ਨਾਲ ਜ਼ਮੀਨ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ
ਪੋਕ ਲੈਨ ਮਸ਼ੀਨਾਂ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸਾਨਾਂ ਨੇ ਮਸ਼ੀਨਾਂ ਅੱਗੇ ਲੰਮੇ ਪੈ ਕੇ ਮਸ਼ੀਨਾਂ ਰੋਕਣ ਦੀ ਕੋਸ਼ਿਸ਼ ਕੀਤੀ
ਜਿਸ ਦੋਰਾਨ ਪੁਲਿਸ ਅਤੇ ਕਿਸਾਨਾਂ ਵਿਚਕਾਰ ਧੱਕਾਮੁੱਕੀ ਵੀ ਹੋਈ ਤੇ
ਕਈ ਕਿਸਾਨਾਂ ਦੀਆਂ ਪੱਗਾਂ ਤੱਕ ਲੱਥ ਗਈਆਂ |
ਕਈ ਕਿਸਾਨ ਇਸ ਖਿੱਚ ਧੂਹ ਵਿੱਚ ਜ਼ਖ਼ਮੀ ਵੀ ਹੋ ਗਏ |
ਕਿਸਾਨਾਂ ਦਾ ਵਿਰੋਧ ਦੇਖਦਿਆਂ ਪ੍ਰਸ਼ਾਸਨ ਨੂੰ ਆਪਣੀਆਂ ਮਸ਼ੀਨਾਂ ਵਾਪਸ ਬਲਾਉਣੀਆ ਪਈਆ |
ਉਥੇ ਪੋਕ ਲੈਨ ਮਸ਼ੀਨਾਂ ਕਾਰਨ ਕਿਸਾਨਾਂ ਦੀ ਝੋਨੇ ਦੀ ਫ਼ਸਲ ਖਰਾਬ ਹੋ ਗਈ ਹੈ |
ਕਿਸਾਨਾਂ ਦਾ ਕਹਿਣਾ ਹੈ ਕਿ ਜਦ ਤੱਕ ਸਰਕਾਰ ਉਨ੍ਹਾਂ ਨੂੰ ਜ਼ਮੀਨਾਂ ਦਾ ਵਾਜਬ ਰੇਟ ਨਹੀਂ ਦੇਂਦੀ
ਉਹ ਕਿਸੇ ਵੀ ਸੂਰਤ ਵਿੱਚ ਆਪਣੀਆਂ ਜ਼ਮੀਨਾਂ ਸਰਕਾਰ ਨੂੰ ਨਹੀਂ ਦੇਣਗੇ
ਉਧਰ ਜਦੋਂ ਐਸ ਡੀ ਐਮ ਤਰਨਤਾਰਨ ਸਿਮਰਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਸਾਨਾਂ ਦੇ ਧੱਕਾਮੁੱਕੀ
ਦੇ ਦੋਸ਼ਾਂ ਨੂੰ ਨਕਾਰਿਆ ਤੇ ਕਿਹਾ ਕਿ ਅਦਾਲਤ ਦੇ ਹੁਕਮਾਂ ਤੇ ਉਨ੍ਹਾਂ ਵਲੋਂ ਕੁਝ ਜ਼ਮੀਨ ਦਾ ਕਬਜ਼ਾ ਲਿਆ ਗਿਆ ਹੈ|
ਐਸ ਡੀ ਐਮ ਨੇ ਕਿਹਾ ਕਿ ਕਿਸਾਨਾਂ ਵੱਲੋਂ ਪ੍ਰਸ਼ਾਸਨ ਦਾ ਵਿਰੋਧ ਜ਼ਰੂਰ ਕੀਤਾ ਗਿਆ
ਲੇਕਿਨ ਉਨ੍ਹਾਂ ਵਲੋਂ ਮਾਹੌਲ ਸ਼ਾਂਤਮਈ ਰੱਖਿਆ ਗਿਆ |