Tarantaran News (Valtoha Village) | ਔਰਤ ਨੂੰ ਨਗਨ ਘੁਮਾਉਣ ਦੇ ਮਾਮਲੇ 'ਚ 3 ਗ੍ਰਿਫ਼ਤਾਰ

Continues below advertisement

Tarantaran News (Valtoha Village) | ਔਰਤ ਨੂੰ ਨਗਨ ਘੁਮਾਉਣ ਦੇ ਮਾਮਲੇ 'ਚ 3 ਗ੍ਰਿਫ਼ਤਾਰ

#Punjab #Crime #Tarantaran #Valtoha #abplive

ਜ਼ਿਲ੍ਹਾ ਤਰਨਤਾਰਨ ਦੇ ਵਲਟੋਹਾ ਵਿਚ ਮਹਿਲਾ ਨੂੰ ਨਿਰਵਸਤਰ ਘੁਮਾਉਣ ਵਾਲੇ 3 ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। 
ਪੁਲਿਸ ਮੁਤਾਬਿਕ ਬਾਕੀ ਮੁਲਜ਼ਮ ਵੀ ਜਲਦ ਹੀ ਕਾਬੂ ਕੀਤੇ ਜਾਣਗੇ।
ਥਾਣਾ ਵਲਟੋਹਾ ਪੁਲਿਸ ਵਲੋਂ ਉਕਤ ਮਾਮਲੇ ਵਿਚ 5 ਲੋਕਾਂ ਵਿਰੁਧ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਦਰਅਸਲ ਤਰਨ ਤਾਰਨ ਦੇ ਵਲਟੋਹਾ ਵਿੱਚ ਇੱਕ ਮਹਿਲਾ ਨਾਲ ਉਸ ਦੇ ਗੁਆਂਢੀਆਂ ਵੱਲੋਂ ਕਥਿਤ ਤੌਰ ਉੱਤੇ ਕੁੱਟਮਾਰ ਕਰਨ ਤੇ 
ਨਿਰਵਸਤਰ ਕਰਕੇ ਪਿੰਡ ਦੀਆਂ ਗਲੀਆਂ ਚ ਘੁਮਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਘਟਨਾ ਦੀ ਇੱਕ ਕਥਿਤ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਮਹਿਲਾ ਨਿਰਵਸਤਰ ਦਿਖਾਈ ਦਿੰਦੀ ਹੈ।
ਪੀੜਤ ਮਹਿਲਾ ਨੇ ਇਲਜ਼ਾਮ ਲਾਇਆ ਕਿ ਉਸ ਨਾਲ ਅਜਿਹਾ ਵਤੀਰਾ ਇਸ ਲਈ ਕੀਤਾ ਗਿਆ 
ਕਿਉਂਕਿ ਉਸ ਦੇ ਪੁੱਤਰ ਨੇ ਗੁਆਂਢੀਆਂ ਦੀ ਕੁੜੀ ਨਾਲ ਭੱਜ ਕੇ ਵਿਆਹ ਕਰਵਾ ਲਿਆ ਸੀ।
ਇਲਜ਼ਾਮਾਂ ਮੁਤਾਬਕ ਮੁਲਜ਼ਮਾਂ ਨੇ ਨਾ ਸਿਰਫ਼ ਮਹਿਲਾ ਨੂੰ ਨਗਨ ਕਰਕੇ ਗਲੀਆਂ 'ਚ ਭਜਾਇਆ 
ਬਲਕਿ ਉਸ ਦੀ ਵੀਡੀਓ ਨੂੰ ਸ਼ੋਸ਼ਲ ਮੀਡੀਆ 'ਤੇ ਵਾਇਰਲ ਵੀ ਕੀਤਾ।
ਵੀਡੀਓ ਚ ਨਜ਼ਰ ਆ ਰਿਹਾ ਹੈ ਕਿ ਜਦੋਂ 55 ਸਾਲਾ ਮਾਂ ਅਪਣੇ ਸਰੀਰ ਦੇ ਉਪਰਲੇ ਹਿੱਸੇ ਨੂੰ 
ਢੱਕਣ ਲਈ ਕੱਪੜੇ ਚੁੱਕਦੀ ਤਾਂ ਦੋਸ਼ੀ ਉਨ੍ਹਾਂ ਨੂੰ ਖੋਹ ਕੇ ਲੈ ਜਾਂਦੇ।
ਉਹ ਅਰਧ-ਨਗਨ ਹਾਲਤ ਵਿਚ ਅਪਣੇ ਆਪ ਨੂੰ ਬਚਾਉਣ ਲਈ ਦੁਕਾਨਾਂ ਵਿਚ ਵੀ ਲੁਕੀ। 
ਦੋਸ਼ੀ ਮੋਬਾਈਲ 'ਤੇ ਵੀਡੀਉ ਬਣਾ ਕੇ ਉਸ ਦਾ ਪਿੱਛਾ ਕਰਦੇ ਰਹੇ। ਬਾਅਦ ਵਿਚ ਮੁਲਜ਼ਮ ਨੇ ਵੀਡੀਉ ਵਾਇਰਲ ਕਰ ਦਿਤੀ। 
ਵੀਡੀਉ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਹੈ।

 


Subscribe Our Channel: ABP Sanjha   

 / @abpsanjha  

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

 

Continues below advertisement

JOIN US ON

Telegram