ਧੁੰਦ ਕਾਰਨ ਭਿਆਨਕ ਹਾਦਸਾ, ਹਵਾ 'ਚ ਲਟਕੀ ਬੱਸ

ਧੁੰਦ ਕਾਰਨ ਭਿਆਨਕ ਹਾਦਸਾ, ਹਵਾ 'ਚ ਲਟਕੀ ਬੱਸ

ਜਾਣਕਾਰੀ ਮੁਤਾਬਕ ਯੂ.ਪੀ. ਰੋਡਵੇਜ਼ ਦੀ ਬੱਸ ਜਲੰਧਰ ਤੋਂ ਲੁਧਿਆਣਾ ਜਾ ਰਹੀ ਸੀ। ਫ਼ਿਲੌਰ ਵਿਖੇ ਅੰਬੇਡਕਰ ਚੌਕ ਦੇ ਉੱਪਰ ਬਣੇ ਫ਼ਲਾਈਓਵਰ 'ਤੇ ਇਸ ਦੀ ਪ੍ਰਾਈਵੇਟ ਬੱਸ ਨਾਲ ਟੱਕਰ ਹੋ ਗਈ। ਹਾਦਸੇ ਕਰਕੇ ਰੋਡਵੇਜ਼ ਦੀ ਬੱਸ ਹਾਈਵੇਅ ਫਲਾਈਓਵਰ 'ਤੇ ਲੰਮਕ ਗਈ। ਗਨੀਮਤ ਰਹੀ  ਕਿ ਹਾਦਸੇ 'ਚ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ, ਪਰ ਦੋਵੇਂ ਬੱਸਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਹਾਦਸੇ ਤੋਂ ਬਾਅਦ ਟ੍ਰੈਫ਼ਿਕ ਵਿਚ ਰੁਕਾਵਟ ਆਈ ਪਰ ਮੌਕੇ 'ਤੇ ਪ੍ਰਸ਼ਾਸਨ ਨੇ ਪਹੁੰਚ ਕੇ ਆਵਾਜਾਈ ਸ਼ੁਰੂ ਕਰਵਾ ਦਿੱਤੀ ਹੈ। ਪੰਜਾਬ ਵਿਚ ਸੰਘਣੀ ਧੁੰਦ ਕਾਰਨ ਹਾਦਸੇ ਵਾਪਰਨ ਦਾ ਸਿਲਸਿਲਾ ਰੁੱਕ ਹੀ ਨਹੀਂ ਰਿਹਾ ਹੈ। ਉੱਥੇ ਹੀ ਅੱਜ ਸਵੇਰੇ ਜਲੰਧਰ ਤੋਂ ਲੁਧਿਆਣਾ ਜਾ ਰਹੀ ਰੋਡਵੇਜ਼ ਬੱਸ ਅਤੇ ਪ੍ਰਾਈਵੇਟ ਸਲੀਪਰ ਬੱਸ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਹ ਹਾਦਸਾ ਅੰਬੇਡਕਰ ਚੌਕ ਦੇ ਉੱਪਰ ਫਲਾਈਓਵਰ 'ਤੇ ਵਾਪਰਿਆ ਹੈ, ਜਿਸ ਕਰਕੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਹੈ। 

JOIN US ON

Telegram
Sponsored Links by Taboola