Pannun Threat To sandhu | BJP 'ਚ ਸ਼ਾਮਲ ਹੋਏ ਤਰਨਜੀਤ ਸੰਧੂ ਨੂੰ ਖਾਲਿਸਤਾਨੀਆਂ ਵੱਲੋਂ ਧਮਕੀ, 25 ਲੱਖ ਦਾ ਰੱਖਿਆ ਇਨਾਮ

Continues below advertisement

Pannun Threat To sandhu | BJP 'ਚ ਸ਼ਾਮਲ ਹੋਏ ਤਰਨਜੀਤ ਸੰਧੂ ਨੂੰ ਖਾਲਿਸਤਾਨੀਆਂ ਵੱਲੋਂ ਧਮਕੀ, 25 ਲੱਖ ਦਾ ਰੱਖਿਆ ਇਨਾਮ

#Crime #Sikhforjustice #gurpatwantpannun #BJP #Taranjitsinghsandhu #abplive

ਅਮਰੀਕਾ 'ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਸਿਆਸਤ 'ਚ ਆਉਂਦੇ ਹੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। 
ਖਾਲਿਸਤਾਨੀ ਲੀਡਰ ਗੁਰਪਤਵੰਤ ਸਿੰਘ ਪੰਨੂ ਨੇ ਵੀਡੀਓ ਜਾਰੀ ਕਰਕੇ ਸੰਧੂ ਨੂੰ ਨਿੱਝਰ ਦਾ ਕਾਤਲ ਦੱਸਦਿਆਂ ਇਹ ਧਮਕੀ ਦਿੱਤੀ ਹੈ।
ਪੰਨੂਦਾ ਕਹਿਣਾ ਹੈ ਕਿ ਨਿੱਝਰ ਨੂੰ ਮਾਰਨ 'ਚ ਤਰਨਜੀਤ ਸੰਧੂ ਸ਼ਾਮਲ ਸੀ। ਉਸ ਦੇ ਨਾਲ ਮਿਲ ਕੇ ਵਰਮਾ ਨੇ ਨਿੱਝਰ ਦਾ ਕੈਨੇਡਾ 'ਚ ਕਤਲ ਕਰਵਾਇਆ ਸੀ। ਵੀਡੀਓ ਪੁਲਿਸ ਕੋਲ ਵੀ ਪਹੁੰਚ ਗਈ ਹੈ। ਇਸ ਦੇ ਆਧਾਰ 'ਤੇ  ਤਰਨਜੀਤ ਸਿੰਘ ਸੰਧੂ ਦੀ ਸੁਰੱਖਿਆ ਵੀ ਵਧਾਈ ਜਾ ਰਹੀ ਹੈ। 
ਜ਼ਿਕਰ ਏ ਖ਼ਾਸ ਹੈ ਤਰਨਜੀਤ ਸਿੰਘ ਸੰਧੂ ਬੀਤੇ ਦਿਨ 19 ਮਾਰਚ ਨੂੰ ਭਾਜਪਾ ਚ ਸ਼ਾਮਲ ਹੋਏ ਹਨ 
ਪੰਨੂ ਨੇ 20 ਮਾਰਚ ਸਵੇਰੇ ਪੌਣੇ 9 ਵਜੇ ਦੇ ਕਰੀਬ 1.23 ਮਿੰਟ ਦਾ ਵੀਡੀਓ ਜਾਰੀ ਕੀਤੀ ਇਹ ਵੀਡੀਓ ਕਿਸੇ ਅਣਜਾਣ YouTube ਚੈਨਲ ਤੋਂ ਅਪਲੋਡ ਕੀਤੀ ਗਈ ਹੈ ਜੋ ਰਾਤ ਨੂੰ ਹੀ ਬਣਾਇਆ ਗਿਆ ਸੀ। ਪੰਨੂ ਨੇ ਕਿਹਾ ਹੈ ਇਹ ਉਹ ਕਾਤਲ ਚਿਹਰਾ ਹੈ ਜਿਸ ਨੇ ਨਿੱਝਰ ਦਾ ਕੈਨੇਡਾ 'ਚ ਕਤਲ ਕਰਵਾਇਆ ਸੀ। 
ਪੰਨੂ ਨੇ ਸੰਧੂ ਨੂੰ ਭਾਰਤ ਸਰਕਾਰ ਦਾ ਦਲਾਲ ਦੱਸਦਿਆਂ ਕਿਹਾ ਹੈ ਕਿ ਨਿੱਝਰ ਦੇ ਕਤਲ ਲਈ ਹੋਰ ਕੋਈ ਨਹੀਂ ਬਲਕਿ ਸੰਧੂ ਹੀ ਜ਼ਿੰਮੇਵਾਰ ਹੈ।
ਪੰਨੂੰ ਨੇ ਕਿਹਾ ਹੈ ਕਿ ਭਾਜਪਾ ਸਰਕਾਰ ਸੰਧੂ ਨੂੰ ਅੰਮ੍ਰਿਤਸਰ ਤੋਂ ਲੋਕ ਸਭਾ ਉਮੀਦਵਾਰ ਐਲਾਨਣਾ ਚਾਹੁੰਦੀ ਹੈ। ਇਸੇ ਤਰ੍ਹਾਂ 1984 ਵਿੱਚ ਸਿੱਖਾਂ ਦਾ ਕਤਲੇਆਮ ਕਰਨ ਵਾਲਿਆਂ ਨੂੰ ਲੋਕ ਸਭਾ ਮੈਂਬਰ ਬਣਾਇਆ ਗਿਆ। ਪੰਨੂ ਨੇ ਕਿਹਾ ਹੈ ਕਿ ਸਿੱਖ ਫਾਰ ਜਸਟਿਸ ਐਲਾਨ ਕਰਦੀ ਹੈ ਕਿ ਨਿੱਝਰ ਦੇ ਕਤਲ ਦਾ ਬਦਲਾ ਲਿਆ ਜਾਵੇਗਾ।
ਪੰਨੂ ਨੇ ਕਿਹਾ ਕਿ ਜੇਕਰ ਕੋਈ ਸੰਧੂ ਤੋਂ ਨਿੱਝਰ ਦੇ ਕਤਲ ਬਾਰੇ ਸਵਾਲ ਕਰੇਗਾ ਤਾਂ ਉਸ ਨੂੰ ਪੰਨੂ ਦੀ ਸੰਸਥਾ ਵਲੋਂ 25 ਲੱਖ ਦਾ ਇਨਾਮ ਦਿੱਤਾ ਜਾਵੇਗਾ ਤੇ ਜੇਕਰ ਕੋਈ ਸੰਧੂ ਨੂੰ ਕਤਲ ਲਈ ਫਸਾਉਂਦਾ ਹੈ ਤਾਂ ਉਸ ਨੂੰ ਹੋਰ ਇਨਾਮ ਦਿੱਤਾ ਜਾਵੇਗਾ।
 / @abpsanjha   Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/appsapp....

Continues below advertisement

JOIN US ON

Telegram