ਖੇਰੂੰ-ਖੇਰੂੰ ਹੋਇਆ ਅਕਾਲੀ ਦਲ ਬਾਗ਼ੀ ਧੜੇ ਨੂੰ ਪਾ ਰਿਹਾ ਲਾਹਨਤਾਂ
ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਝੂਠ ਬੋਲ ਸਕਦੇ ਹੋ ਤਾਂ ਸੱਚ ਬੋਲਣ ਤੋਂ ਸਾਨੂੰ ਵੀ ਕਿਸੇ ਗੱਲ ਦਾ ਡਰ ਪੈ ਨਹੀਂ। ਅੱਜ ਪੰਥਕ ਸਿਆਸਤ ਦੇ ਵਿੱਚ ਗਰਮਾਹਟ ਛਾਈ ਹੋਈ ਹੈ। ਇੱਕ ਪਾਸੇ ਤਿੰਨ ਤਰਹਾਂ ਦੀਆਂ ਕਾਨਫਰੰਸਾਂ ਅੱਜ ਮਾਗੀ ਦੇ ਮੇਲੇ ਦੌਰਾਨ ਹੋ ਰਹੀਆਂ ਨੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਾਨਫਰੰਸ ਸ਼ੁਰੂ ਕਰਦੇ ਹੀ ਬਾਗੀ ਧੜੇ ਤੇ ਨਿਸ਼ਾਨੇ ਸਾਦਣੇ ਸ਼ੁਰੂ ਕਰ ਦਿੱਤੇ ਗਏ ਨੇ। ਪਹਿਲਾਂ ਵਾਲੀਆਂ ਕਾਨਫਰੈਂਸਾਂ ਜਿਸ ਤਰਹਾਂ ਬਾਗੀਆਂ ਨੂੰ ਲਗਾਤਾਰ ਠੋਕਦੀ ਆਈ ਹੈ ਸ਼੍ਰੋਮਣੀ ਅਕਾਲੀ ਦਲ ਕਰਕੇ ਜਾ ਰਹੇ ਨੇ ਕਿ ਸਾਡਾ ਸਿਰ ਚੁੱਕਦਾ। ਮੈਂ ਸਿੱਧੀ ਗੱਲ ਤੇ ਆਉਣਾ। ਪੰਥ ਦੀ ਤੇ ਪੰਜਾਬ ਦੀ ਪਾਰਟੀ ਨੂੰ ਕਮਜ਼ੋਰ ਕਰਨ ਲਈ ਆਹ ਪਿੱਛੇ ਜੇ ਬਣੀ ਸੀ ਇੱਕ ਗਦਾਰ ਲਹਿਰ। ਕਹਿੰਦੇ ਤਾਂ ਸੁਧਾਰ ਲਹਿਰ ਸੀ। ਪਰ ਕੰਮ ਕੀਤਾ ਗਿਰਦਾਰਾਂ ਵਾਲਾ। ਅਸੀਂ ਬਥੇਰਾ ਸਤਿਕਾਰ ਕੀਤਾ। ਹੁਣ ਰੌਲਾ ਪਾਂਦੇ ਨੇ ਕਿ ਯੂਥ ਸਾਡਾ ਸਤਿਕਾਰ ਨਹੀਂ ਕਰਦਾ। ਜੇ ਭਾਈ ਤੁਸੀਂ ਕੰਮ ਸਤਿਕਾਰ ਬਾਰੇ ਕਰੋਗੇ ਤਾਂ ਪੂਰੇ ਪੰਜਾਬ ਦਾ ਯੂਥ ਲੰਬੇ ਮੂਹਰੇ ਪੈ ਕੇ ਤੁਹਾਡਾ ਸਤਿਕਾਰ ਕਰੂਗਾ। ਪਰ ਜੇ ਕੰਮ ਤੁਸੀਂ ਐਸੇ ਕਰੋਗੇ ਸਾਨੂੰ ਵਿਰਾਸਤ ਵਿੱਚ ਉਹ ਦੇ ਕੇ ਜਾਓਗੇ ਕਿ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਵੀ ਝੂਠ ਬੋਲੋਗੇ ਤਾਂ ਤੁਹਾਡਾ ਸਤਿਕਾਰ ਬਿਲਕੁਲ ਨਹੀ ਕਰਾਂਗੇ। ਲਾਹਨਤਾਂ ਤੁਹਾਨੂੰ ਅਸੀਂ ਤਾਂ ਕਿ ਸਦੀਆਂ ਤੱਕ ਪੈਂਦੀਆਂ ਰਹਿਣਗੀਆਂ। ਸਦੀਆਂ ਤੱਕ ਮੈਨੂੰ ਨਾਮ ਲੈਣ ਤੋਂ ਕੋਈ ਇਤਰਾਜ ਨਹੀਂ ਬੜਾ ਲੰਬਾ ਸਮਾਂ ਪਾਰਟੀ ਦੇ ਹਰੇਕ ਅਹਦਿਆਂ ਤੇ ਰਹੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਚਰਾ ਜੀ। ਲੱਖ ਲਾਹਨਤ ਇਹੋ ਜਿਹੇ ਆਗੂਆਂ ਦੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਝੂਠ ਬੋਲ ਗਏ। ਜੇ ਤੁਸੀਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਝੂਠ ਬੋਲ ਸਕਦੇ ਹੋ ਤਾਂ ਸੱਚ ਬੋਲਣ ਤੋਂ ਸਾਨੂੰ ਵੀ। ਚਾਹੇ ਬੀਬੀ ਜਗੀਰ ਕੌਰ ਸੀ, ਚਾਹੇ ਦੂਜੇ ਸੁਧਾਰ ਲਹਿਰ ਵਾਲੇ ਸੀ, ਸਾਰੇ ਆਪਣੇ ਆਪਣੇ ਦਰਜਾ ਬਦਰਜਾ ਝੂਠ ਦੇ ਵਿੱਚ ਯੋਗਦਾਨ ਪਾ ਕੇ ਆਏ, ਸਾਨੂੰ ਕੋਈ ਇਸ ਗੱਲ ਦਾ ਕਹਿਣੋਜ ਨਹੀਂ ਕਿ ਤੁਸੀਂ ਜਿਹੜਾ ਪਾਰਟੀ ਦੀ ਪਿੱਠ ਛੁਰਾ ਮਾਰਿਆ ਜਿਹੜਾ ਤੁਸੀਂ ਗੁਰੂ ਦੇ ਅੱਗੇ ਖੜ ਕੇ ਝੂਠ ਬੋਲਿਆ ਏ ਇਹ ਤੁਹਾਨੂੰ ਲਾਹਨਤਾਂ ਦੁਨੀਆਂ ਤੱਕ ਪੈਂਦੀਆਂ ਰਹਿਣਗੀਆਂ ਪ੍ਰਧਾਨ ਜੀ ਆ ਗਏ ਨੇ।