ਬਰਾਤੀਆਂ ਨੂੰ ਨਕਾਬਪੋਸ਼ਾਂ ਨੇ ਭਜਾ-ਭਜਾ ਕੁੱਟਿਆ

ਫਾਜ਼ਿਲਕਾ ਵਿਚ ਬਰਾਤੀਆਂ ਦੀ ਕਾਰ ਤੇ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ ਜਿਸ ਦੌਰਾਨ ਲਾੜੇ ਦੇ ਭਰਾ ਸਣੇ ਤਿੱਨ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਹਮਲੇ ਦੀ ਵੀਡੀਓ ਵੀ ਸਾਹਮਣੇ ਆ ਗਈ ਹੈ ਜਿਸ ਵਿੱਚ ਹਮਲਾ ਕਰਨ ਵਾਲੇ ਮਾਰੂ ਹਥਿਆਰਾਂ ਸਮੇਤ  ਸਾਫ ਤੌਰ ਤੇ ਦਿਖਾਈ ਦੇ ਰਹੇ ਨੇ ਉਧਰ ਹਸਪਤਾਲ ਵਿੱਚ ਦਾਖਲ ਜ਼ਖ਼ਮੀ ਨੌਜਵਾਨਾਂ ਦਾ ਕਹਿਣਾ ਹੈ ਕਿ ਇਕ ਦਿਨ ਪਹਿਲਾਂ  ਡੀ ਜੇ ਤੇ ਗਾਣਾ ਚਲਾਉਣ ਨੂੰ ਲੈ ਕੇ ਵਿਵਾਦ ਹੋਇਆ ਸੀ  ਜਿਸ ਤੋਂ ਬਾਅਦ ਉਹ ਪਿੰਡ ਚੁਹੜੀਵਾਲਾ ਧੰਨਾ ਤੋਂ ਬਰਾਤ ਲੈ ਕੇ ਪਿੰਡ ਸਿਵਾਨਾ ਜਾ ਰਹੇ ਸੀ ਕਿ ਰਾਸਤੇ ਵਿੱਚ  ਉਕਤ ਲੋਕਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ

#punjabnews #viralvideo #punjabcrime #punjabpolice

JOIN US ON

Telegram
Sponsored Links by Taboola