Toll Plaza 'ਤੇ ਭਿੜੇ The Great Khal, ਟੋਲ ਮੁਲਾਜ਼ਮਾਂ ਨੇ ਖਲੀ 'ਤੇ ਲਗਾਏ ਥੱਪੜ ਮਾਰਨ ਦੇ ਇਲਜ਼ਾਮ

Continues below advertisement

WWE ਦੇ ਸਾਬਕਾ ਚੈਂਪੀਅਨ ਦ ਗ੍ਰੇਟ ਖਲੀ ਦੀ ਟੋਲ ਮੁਲਾਜ਼ਮਾਂ ਨਾਲ ਤਕਰਾਰ ਦੀ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਲਾਡੋਵਾਲ ਟੋਲ ਪਲਾਜ਼ਾ  ਦਾ ਦੱਸਿਆ ਜਾ ਰਿਹਾ ਹੈ। ਜਿਸ 'ਚ ਖਲੀ ਅਤੇ ਟੋਲ ਮੁਲਾਜ਼ਮਾਂ ਵਿਚਾਲੇ ਬਹਿਸ ਹੁੰਦੀ ਨਜ਼ਰ ਆ ਰਹੀ ਹੈ। ਟੋਲ ਮੁਲਾਜ਼ਮਾਂ ਦਾ ਇਲਜ਼ਾਮ ਹੈ ਕਿ ਜਦੋਂ ਉਨਾਂ ਖਲੀ ਤੋਂ ਪਛਾਣ ਪੱਤਰ ਮੰਗਿਆ ਤਾਂ ਖਲੀ ਨੇ ਉਨਾਂ ਨੂੰ ਥੱਪੜ ਜੜ ਦਿੱਤਾ। ਜਿਸ ਤੋਂ ਬਾਅਦ ਟੋਲ ਮੁਲਾਜ਼ਮਾਂ ਨੇ ਉਨ੍ਹਾਂ ਦੀ ਗੱਡੀ ਰੋਕ ਲਈ। ਉਧਰ ਖਲੀ ਨੇ ਇਲਜ਼ਾਮਾਂ ਨੂੰ ਨਕਾਰਿਆ ਅਤੇ ਕਿਹਾ ਟੋਲ ਮੁਲਾਜ਼ਮ ਜ਼ਬਰਨ ਕਾਰ ਅੰਦਰ ਬੈਠਕੇ ਉਨਾਂ ਨਾਲ ਸੈਲਫੀ ਖਿਚਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਜਦੋਂ ਉਨਾਂ ਇਨਕਾਰ ਕੀਤਾ ਤਾਂ ਟੋਲ ਮੁਲਾਜ਼ਮਾਂ ਨਾਲ ਉਨਾਂ ਨਾਲ ਬਦਤਮੀਜ਼ੀ ਕੀਤੀ।

Continues below advertisement

JOIN US ON

Telegram