ਬਦਮਾਸ਼ਾਂ ਨੇ ਨੋਜਵਾਨ ਨੂੰ ਸੜਕ ਤੇ ਘੇਰ ਕੇ ਕੀਤੀ ਕੁਟਮਾਰ

ਬਦਮਾਸ਼ਾਂ ਨੇ ਨੋਜਵਾਨ ਨੂੰ ਸੜਕ ਤੇ ਘੇਰ ਕੇ ਕੀਤੀ ਕੁਟਮਾਰ

ਤਰਨ ਤਾਰਨ ਦੇ ਮਾਝਾ ਕਾਲਜ ਦੇ ਨਜ਼ਦੀਕ ਹਾਈਵੇ ਤੇ ਕੁਝ ਮੁੰਡਿਆਂ ਵੱਲੋਂ ਇਕ ਮੋਟਰਸਾਈਕਲ ਸਵਾਰ ਨੋਜਵਾਨ ਨੂੰ ਘੇਰ ਕੇ ਕੁੱਟਮਾਰ ਕਰਨ ਦੀ ਵੀਡੀਊ ਸੋਸਲ ਮੀਡੀਆਂ ਤੇ ਵਾਈਰਲ ਹੋ ਰਹੀ ਹੈ 
 
ਵੀਡੀਉ ਵਿੱਚ ਦੋ ਗੱਡੀਆਂ ਤੇ ਸਵਾਰ ਲੋਕਾਂ ਵੱਲੋ ਮੋਟਰਸਾਈਕਲ ਤੇ ਜਾ ਰਹੇ ਵਿਅਕਤੀ ਨੂੰ‌ ਘੇਰ ਕੇ ਇੱਟਾ ਰੋੜਿਆ ਦੀ ਮਦਦ ਨਾਲ ਕੁੱਟਿਆ ਮਾਰਿਆ ਜਾਦਾ ਹੈ ਜਿਸ ਕਾਰਨ ਉਹ ਲੱਹੂ ਲਾਹਣ ਹੋ ਜਾਦਾ ਹੈ ਕੁੱਟਮਾਰ ਕਰ ਰਹੇ ਲੋਕਾਂ ਦੇ ਹੱਥ ਵਿੱਚ ਪਿਸਟਲ ਵੀ ਦੇਖੀਆ ਜਾ ਰਿਹਾ ਹੈ 
 
ਲੋਕਾ ਦੇ ਇੱਕਠੇ ਹੋਣ ਤੋ ਬਾਅਦ ਉਕਤ ਲੋਕ ਕੁੱਟਮਾਰ ਦਾ ਸਿਕਾਰ ਵਿਅਕਤੀ ਨੂੰ ਛੱਡ ਕੇ ਫਰਾਰ ਹੋ ਜਾਦੇ ਹਨ 
 
ਸੂਤਰਾਂ ਤੋ ਪਤਾ ਚੱਲਿਆ ਹੈ ਕਿ ਇਸ ਮੋਟਰਸਾਈਕਲ ਸਵਾਰ ਅਤੇ ਇਸ ਦੇ ਹੋਰ ਸਾਥੀਆਂ ਨੇ ਇਹਨਾਂ ਕਾਰ ਸਵਾਰ ਮੁੰਡਿਆਂ ਦਾ ਪਿੱਛਾ ਕੀਤਾ ਸੀ ਜਿਸ ਤੋਂ ਬਾਅਦ ਕਾਰ ਸਵਾਰ ਮੁੰਡਿਆਂ ਵੱਲੋਂ ਇਸ ਮੋਟਰਸਾਈਕਲ ਸਵਾਰ ਮੁੰਡੇ ਨੂੰ ਘੇਰ ਕੇ ਕੁੱਟਿਆ ਗਿਆ ਹੈ 
 
ਕਿਸ ਕਾਰਨਾਂ ਕਰਕੇ ਇਸ ਮੁੰਡੇ ਨੂੰ ਕੁੱਟਿਆ ਹੈ ਹਾਲੇ ਇਹ ਸਪਸ਼ਟ ਨਹੀਂ ਹੋ ਪਾਇਆ ਹੈ 
 
ਫਿਲਹਾਲ ਸੋਸ਼ਲ ਮੀਡੀਆ ਤੇ ਇਕੱਲੀ ਸੀਸੀਟੀਵੀ ਹੀ ਵਾਇਰਲ ਹੋਈ ਹੈ
 
ਕੁੱਟਣ ਵਾਲੇ ਮੁੰਡੇ ਤਰਨ ਤਰਨ ਦੇ ਪਿੰਡ ਨੁਸ਼ਹਿਰਾ ਪੰਨੂਆਂ ਦੇ ਰਹਿਣ ਵਾਲੇ ਹਨ ਅਤੇ ਜਿਸ ਨੂੰ ਕੁੱਟ ਪਈ ਹੈ ਉਹ ਬਾਗੜੀਆਂ ਪਿੰਡ ਦਾ ਰਹਿਣ ਵਾਲਾ ਹੈ। 
 
ਫਿਲਹਾਲ ਪੁਲਿਸ ਵੀ ਜਾਂਚ ਕਰ ਰਹੀ ਹੈ ਇਸ ਮਾਮਲੇ ਦੀ
 
 

JOIN US ON

Telegram
Sponsored Links by Taboola