Mohali Film City | ਨਿਹੰਗਾਂ ਨੇ ਰੁਕਵਾਈ ਸੀਰੀਅਲ ਦੀ ਸ਼ੂਟਿੰਗ,ਨਕਲੀ ਗੁਰਦੁਆਰਾ ਸਾਹਿਬ ਦਾ ਸੈੱਟ ਵੇਖ ਭੜਕੇ ਸਿੰਘ
Mohali Film City | ਨਿਹੰਗਾਂ ਨੇ ਰੁਕਵਾਈ ਸੀਰੀਅਲ ਦੀ ਸ਼ੂਟਿੰਗ,ਨਕਲੀ ਗੁਰਦੁਆਰਾ ਸਾਹਿਬ ਦਾ ਸੈੱਟ ਵੇਖ ਭੜਕੇ ਸਿੰਘ
ਨਿਹੰਗਾਂ ਨੇ ਮੋਹਾਲੀ 'ਚ ਰੁਕਵਾਈ ਸੀਰੀਅਲ ਦੀ ਸ਼ੂਟਿੰਗ,ਨਕਲੀ ਗੁਰਦੁਆਰਾ ਸਾਹਿਬ,ਨਕਲੀ ਨਿਸ਼ਾਨ ਸਾਹਿਬ ਦਾ ਸੈੱਟ ਵੇਖ ਭੜਕੇ ਸਿੰਘ
ਨਿਹੰਗ ਸਿੰਘਾਂ ਨੇ ਬੰਦ ਕਰਵਾਈ ਸੀਰੀਅਲ ਦੀ ਸ਼ੂਟਿੰਗ
ਗੁਰਦੁਆਰਾ ਸਾਹਿਬ ਦਾ ਨਕਲੀ ਸੈੱਟ ਬਣਾ ਕੇ ਕੀਤੀ ਜਾ ਰਹੀ ਸੀ ਸ਼ੂਟਿੰਗ
ਘੜੂੰਆਂ ਦੇ ਅਕਾਲਗੜ੍ਹ ਨੇੜੇ ਹੋ ਰਹੀ ਸੀ ਸ਼ੂਟਿੰਗ
ਨਿਹੰਗ ਸਿੰਘਾਂ ਤੇ ਸੀਰੀਅਲ ਦੀ ਟੀਮ ਵਿਚਕਾਰ ਵਿਵਾਦ
ਪੁਲਿਸ ਕਰੇਗੀ SGPC ਨਾਲ ਸੰਪਰਕ
ਮੋਹਾਲੀ 'ਚ ਪੰਜਾਬੀ ਸੀਰੀਅਲ ਦੀ ਸ਼ੂਟਿੰਗ ਦੌਰਾਨ ਹੰਗਾਮਾ ਹੋਇਆ
ਦੱਸਿਆ ਜਾ ਰਿਹਾ ਹੈ ਕਿ ਘੜੂੰਆਂ ਦੇ ਅਕਾਲਗੜ੍ਹ ਨੇੜੇ ਸ਼ੂਟਿੰਗ ਦੌਰਾਨ ਗੁਰੂਦਵਾਰਾ ਸਾਹਿਬ ਦਾ ਨਕਲੀ ਸੈੱਟ ਬਣਾ ਕੇ
ਆਨੰਦਕਾਰਜ ਦਾ ਸੀਨ ਫ਼ਿਲਮਾਇਆ ਜਾਣਾ ਸੀ |
ਜਿਸ ਦੀ ਸੂਚਨਾ ਮਿਲਣ 'ਤੇ ਨਿਹੰਗ ਸਿੰਘ ਮੌਕੇ ਤੇ ਪੁੱਜੇ ਤੇ ਸ਼ੂਟਿੰਗ ਰੁਕਵਾਈ ਗਈ |
ਨਿਹੰਗ ਸਿੰਘਾਂ ਨੇ ਇਤਰਾਜ਼ ਜਤਾਇਆ ਕਿ ਇਹ ਸਭ ਕੁਝ ਸਿੱਖ ਮਰਿਆਦਾ ਦੇ ਖ਼ਿਲਾਫ਼ ਹੈ।
ਹਾਲਾਂਕਿ ਸ਼ੂਟਿੰਗ ਕਰ ਰਹੀ ਟੀਮ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਨ੍ਹਾਂ ਵਲੋਂ ਕੁਝ ਅਜਿਹਾ ਗ਼ਲਤ ਨਹੀਂ ਕੀਤਾ ਗਿਆ
ਜਿਸ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੋਵੇ |
ਫਿਲਹਾਲ ਮਾਮਲਾ ਪੁਲਿਸ ਦੇ ਧਿਆਨਹਿੱਤ ਹੈ | ਪੁਲਿਸ ਨੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕਿਹਾ ਹੈ ਕਿ ਇਸ ਸੰਬੰਧੀ ਸ਼੍ਰੋਮਣੀ ਕਮੇਟੀ ਨਾਲ ਗੱਲਬਾਤ ਕਰਕੇ ਮਸਲਾ ਸੁਲਝਾਇਆ ਜਾਵੇਗਾ |