ਨਾਕਾ ਦੇਖ ਕੇ ਭੱਜੇ ਨੋਜਵਾਨਾਂ 'ਤੇ ਪੁਲਿਸ ਨੇ ਚਲਾਈ ਗੋਲੀ!

Continues below advertisement

ਨਾਕਾ ਦੇਖ ਕੇ ਭੱਜੇ ਨੋਜਵਾਨਾਂ 'ਤੇ ਪੁਲਿਸ ਨੇ ਚਲਾਈ ਗੋਲੀ!

Report: Rajiv Kumar (Faridkot)

ਫਰੀਦਕੋਟ ਦੇ ਪਿੰਡ ਪੰਜਗਰਾਈਂ ਚੌਕੀ ਇੰਚਾਰਜ ਵੱਲੋਂ ਪਿੰਡ ਪੰਜਗਰਾਈਂ ਨਜਦੀਕ ਵਹੀਕਲ ਚੈਕਿੰਗ ਲਈ ਨਾਕੇਬੰਦੀ ਕੀਤੀ ਗਈ ਸੀ ਕਿ ਇਸੇ ਦੌਰਾਨ ਕੋਟਕਪੂਰਾ ਵਾਲੇ ਰੋਡ ਤੋਂ ਦੋ ਬਾਇਕ ਸਵਾਰ ਆਏ ਜਿਨ੍ਹਾਂ ਵੱਲੋਂ ਪੁਲਿਸ ਨਾਕਾ ਦੇਖ ਡਰ ਕਾਰਨ ਆਪਣਾ ਬਾਇਕ ਪਿੱਛੇ ਮੋੜ ਲਿਆ ਅਤੇ ਵਾਪਿਸ ਭਜਾਉਣ ਦੀ ਕੋਸ਼ਿਸ਼ ਕੀਤੀ

 ਨਾਕੇਬੰਦੀ ਤੇ ਤੈਨਾਤ ਚੌਂਕੀ ਇੰਚਾਰਜ ਵੱਲੋਂ ਉਨ੍ਹਾਂ ਵੱਲ ਫਾਇਰ ਕੀਤਾ ਗਿਆ ...ਜੋ ਇੱਕ ਲੜਕੇ ਦੀ ਬਾਂਹ ਓਤੇ ਜਾ ਲੱਗਾ ਅਤੇ ਦੂਸਰਾ ਰਗੜਾ ਲੱਗਣ ਕਾਰਨ ਜਖਮੀ ਹੋ ਗਿਆ ..ਜਿਨ੍ਹਾਂ ਨੂੰ ਜਖਮੀ ਹਾਲਤ ਚ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਲਿਆਂਦਾ ਗਿਆ। ਐਸ ਪੀ ਜਸਮੀਤ ਸਿੰਘ ਨੇ ਇਸ ਬਾਰੇ ਦਸਿਆ ਕਿ ਹਵਾਈ ਫਾਇਰ ਕੀਤਾ ਸੀ ... ਕਿਤੇ ਨਾ ਕਿਤੇ ਪੁਲਿਸ ਦੀ ਇਸ ਕਾਰਵਾਈ ਤੇ ਸਵਾਲ ਖੜੇ ਜਰੂਰ ਹੁੰਦੇ ਹਨ ਕਿ ਜਦ ਲੜਕੇ ਬਾਇਕ ਤੋਂ ਡਿਗ ਹੀ ਪਏ ਤਾਂ ਉਨ੍ਹਾਂ ਤੇ ਫਾਇਰ ਕਰਨ ਦੀ ਕੀ ਲੋੜ ਸੀ 

Continues below advertisement

JOIN US ON

Telegram