ਪੰਜਾਬ ਸਰਕਾਰ ਨੇ ਆਸ਼ੀਰਵਾਦ ਸਕੀਮ ਦੇ 27 ਕਰੋੜ 32 ਲੱਖ 7 ਹਜਾਰ ਦੀ ਰਾਸ਼ੀ ਜਾਰੀ ਕੀਤੀ
ਪੰਜਾਬ ਸਰਕਾਰ ਨੇ ਆਸ਼ੀਰਵਾਦ ਸਕੀਮ ਦੇ 27 ਕਰੋੜ 32 ਲੱਖ 7 ਹਜਾਰ ਦੀ ਰਾਸ਼ੀ ਜਾਰੀ ਕੀਤੀ
ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਅੱਜ ਚੰਡੀਗੜ੍ਹ ਵਿਖੇ ਅਸ਼ੀਰਵਾਦ ਸਕੀਮ ਦੇ ਫੰਡਾਂ ਦਾ ਵੇਰਵਾ ਦੱਸਿਆ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੱਤ ਜਿਲ੍ਹਿਆਂ ਦੇ ਵਿੱਚ 34 ਕਰੋੜ ਰੁਪਏ ਦੀ ਰਾਸ਼ੀ ਵੰਡੀ ਹੈ। ਐਸਸੀ ਬੱਚਿਆਂ ਨੂੰ 2732 ਕਰੋੜ ਦੀ ਰਾਸ਼ੀ ਵੰਡੀ ਗਈ ਹੈ ਜਦਕਿ ਓਬੀਸੀ ਅਤੇ ਈਡਬਲਐਸ ਨੂੰ ਸੱਤਇ ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ ..ਉਹਨਾਂ ਕਿਹਾ ਕਿ ਜਦੋਂ ਵੀ ਕੋਈ ਨਵੀਂ ਸਕੀਮ ਸ਼ੁਰੂ ਕੀਤੀ ਜਾਂਦੀ ਹੈ ਤਾਂ ਉਸ ਵਿੱਚ ਦਿੱਕਤਾਂ ਆਉਂਦੀਆਂ ਨੇ ਅਤੇ ਉਸਨੂੰ ਟਰਾਂਸਪਰੈਂਸੀ ਨਾਲ ਚਲਾਉਣ ਲਈ ਜਦੋਂ ਸਰਕਾਰ ਦਾ ਮੰਤਵ ਹੋਵੇ ਤਾਂ ਮੁਸ਼ਕਿਲਾਂ ਹੋਰ ਵੱਧ ਜਾਂਦੀਆਂ ਨੇ ਇਸ ਦੌਰਾਨ ਜਾਂ ਵਿਭਾਗ ਨੂੰ ਬੇਹਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਕਿਉਂਕਿ ਬਹੁਤ ਸਾਰੇ ਬੱਚੇ ਜੋ ਕਿ ਘਰ ਬੈਠੇ ਅਪਲਾਈ ਨਹੀਂ ਕਰ ਸਕਦੇ ਸਨ ਜਾਂ ਕੁਝ ਪੜ੍ਹੇ ਲਿਖੇ ਨਹੀਂ ਸਨ ਜੋ ਕਿ ਪ੍ਰਾਈਵੇਟ ਕੈਫੇ ਵਿੱਚ ਜਾ ਕੇ ਅਪਲਾਈ ਕਰਦੇ ਸਨ। ਇਸ ਦੀ ਜਦੋਂ ਫਿਜੀਕਲ ਵੈਰੀਫਿਕੇਸ਼ਨ ਕੀਤੀ ਗਈ ਤਾਂ ਬਹੁਤ ਸਾਰੇ ਕੇਸ ਅਜਿਹੇ ਪਾਏ ਗਏ ਜੋ ਵਾਜਿਬ ਨਹੀਂ ਸਨ।