ED ਦਫ਼ਤਰ 'ਚ ਕੈਪਟਨ ਦੇ ਪੁੱਤਰ ਦਾ ਨਾ ਪੇਸ਼ ਹੋਣ ਦਾ ਕਾਰਨ ਆਇਆ ਸਾਹਮਣੇ

ਸੀਐਮ ਕੈਪਟਨ ਅਮਰਿੰਦਰ ਸਿੰਘ ਦਾ ਬੇਟਾ ਰਣਇੰਦਰ ਸਿੰਘ ਅੱਜ ਈਡੀ ਸਾਹਮਣੇ ਪੇਸ਼ ਨਹੀਂ ਹੋਵੇਗਾ। ਉਨ੍ਹਾਂ ਦੇ ਵਕੀਲ ਨੇ ਕਿਹਾ ਹੈ ਕਿ ਰਾਜ ਸਭਾ ਦੀ ਸਥਾਈ ਕਮੇਟੀ ਦਾ ਮੈਂਬਰ ਹੋਣ ਕਾਰਨ ਰਣਇੰਦਰ ਅੱਜ ਉਪਲਬਧ ਨਹੀਂ ਹੋ ਸਕਦੇ। ਈਡੀ ਨੇ ਰਣਇੰਦਰ ਨੂੰ 27 ਅਕਤੂਬਰ ਨੂੰ ਫੇਮਾ ਮਾਮਲੇ ਵਿੱਚ ਜਲੰਧਰ ਦੇ ਦਫ਼ਤਰ ਵਿੱਚ ਪੇਸ਼ ਹੋਣ ਲਈ ਨੋਟਿਸ ਭੇਜਿਆ ਸੀ।
ਦੱਸ ਦਈਏ ਕਿ ਈਡੀ ਸਵਿਟਜ਼ਰਲੈਂਡ ਨੂੰ ਫੰਡਾਂ ਦੇ ਟ੍ਰਾਂਸਫਰਜਕਰਾਂਦਾ ਟਰੱਸਟ ਦੇ ਗਠਨ ਤੇ ਬ੍ਰਿਟਿਸ਼ ਵਰਜਿਨ ਆਈਲੈਂਡਜ਼ ਵਿੱਚ ਸੰਸਥਾਵਾਂ ਦੀ ਜਾਂਚ ਕਰ ਰਹੀ ਹੈ। ਇਸ ਤੋਂ ਪਹਿਲਾਂ 21 ਜੁਲਾਈ, 2016 ਨੂੰ ਰਣਇੰਦਰ ਇਨਫੋਰਸਮੈਂਟ ਸਾਹਮਣੇ ਪੇਸ਼ ਹੋਇਆ ਸੀ।
ਇਸ ਦੇ ਨਾਲ ਹੀ ਦੱਸ ਦਈਏ ਕਿ ਕਾਂਗਰਸ ਲੀਡਰਾਂ ਦਾ ਮੰਨਣਾ ਹੈ ਕਿ ਕੈਪਟਨ ਅਮਰਿੰਦਰ ਦੇ ਪੁੱਤਰ ਖ਼ਿਲਾਫ਼ ਕਾਰਵਾਈ ਉਨ੍ਹਾਂ ਦਾ ਲਈ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਪ੍ਰਤੀ ਸਖ਼ਤ ਰੁਖ ਅਖ਼ਤਿਆਰ ਕਰਨ ਦਾ ਨਤੀਜਾ ਹੈ।

JOIN US ON

Telegram
Sponsored Links by Taboola