ਝੋਨੇ ਦੀ ਖਰੀਦ ਦਾ ਪੇਚ ਫਸਿਆ, ਸਰਕਾਰ ਲਈ ਹੋਏਗਾ ਕੰਮ ਔਖਾ
ਝੋਨੇ ਦੀ ਖਰੀਦ ਦਾ ਪੇਚ ਫਸਿਆ, ਸਰਕਾਰ ਲਈ ਹੋਏਗਾ ਕੰਮ ਔਖਾ.. ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨ ਪਿਛਲੇ 24 ਦਿਨ ਤੋਂ ਮੰਡੀਆਂ ਵਿੱਚ ਬੈਠੇ ਹਨ। ਇਸ ਵਾਰ ਕੇਂਦਰ ਸਰਕਾਰ ਨੇ ਝੋਨਾ ਨਹੀਂ ਚੁੱਕਿਆ ਕਿਸਾਨਾਂ ਦਾ ਅਤੇ ਸ਼ੈਲਰ ਮਾਲਿਕ ਡਬਲ ਕਸਟਡੀ ਦੇਣ ਤੋਂ ਭੱਜ ਗਏ ਹਨ। ਪੰਜਾਬ ਸਰਕਾਰ ਕੋਈ ਗਾਰੰਟੀ ਨਹੀਂ ਦੇ ਰਹੀ। ਆੜਤੀ ਬਾਹਾਨਾ ਬਣਾ ਕੇ ਝੋਨੇ ਦੀ ਕਾਟ ਕਰ ਰਹੇ ਹਨ। ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਫਿਰ ਵੀ ਸਾਡੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ। ਸਰਵਨ ਸਿੰਘ ਪੰਧੇਰ ਨੇ ਅੱਗੇ ਕਿਹਾ ਕਿ 'WTO ਦੇ ਤਹਿਤ ਜੋ ਕੇਂਦਰ ਸਰਕਾਰ ਨੀਤੀ ਲੈ ਕੇ ਆਈ ਸੀ ਤਿੰਨ ਕਾਲੇ ਕਾਨੂੰਨ ਵਾਲੀ ਲੈ ਕੇ ਆਈ ਸੀ ਹੁਣ ਉਹ ਕਾਨੂੰਨ ਟੇਢੇ ਢੰਗ ਨਾਲ ਕੇਂਦਰ ਸਰਕਾਰ ਨੇ ਲਾਗੂ ਕਰ ਦਿੱਤੇ ਹਨ। ਹੁਣ ਕਿਸਾਨਾਂ ਨੂੰ ਮੰਡੀਆਂ ਵਿੱਚ ਰੋਲਿਆ ਜਾ ਰਿਹਾ ਹੈ। 26 ਅਕਤਬੂਰ ਨੂੰ ਦੁਪਹਿਰ 1 ਵਜੇ ਤੋਂ ਬਾਅਦ ਪੰਜਾਬ ਭਰ ਵਿਚ ਚਾਰ ਥਾਵਾਂ ਉਤੇ ਬਟਾਲਾ, ਗੁਰਦਾਸਪੁਰ , ਸੰਗਰੂਰ , ਅਤੇ ਮੋਗਾ ਵਿਚ ਹਾਈਵੇ ਜਾਮ ਕੀਤੇ ਜਾਣਗੇ ਅਤੇ ਇਹ ਅਣਮਿਥੇ ਸਮੇਂ ਲਈ ਲਾਏ ਜਾਣਗੇ