ਪ੍ਰਵਾਸੀਆਂ ਨੂੰ ਪਿੰਡ ਛੱਡਣ ਦਾ ਦਿੱਤਾ ਸੀ ਅਲਟੀਮੇਟਮ, ਹੁਣ ਆਇਆ ਨਵਾਂ ਮੌੜ

Continues below advertisement

ਪ੍ਰਵਾਸੀਆਂ ਨੂੰ ਪਿੰਡ ਛੱਡਣ ਦਾ ਦਿੱਤਾ ਸੀ ਅਲਟੀਮੇਟਮ, ਹੁਣ ਆਇਆ ਨਵਾਂ ਮੌੜ

 ਖੰਨਾ ਨੇੜਲੇ ਪਿੰਡ ਕੌੜੀ ਦੇ ਲੋਕਾਂ ਵੱਲੋਂ ਬਾਹਰੀ ਸੂਬਿਆਂ ਤੋਂ ਆ ਕੇ ਪਿੰਡ ਵਿਚ ਵਸਣ ਵਾਲੇ ਮਜ਼ਦੂਰਾਂ ਤੇ ਪ੍ਰਵਾਸੀਆਂ ਦੇ ਖ਼ਿਲਾਫ਼ ਸਖ਼ਤ ਕਦਮ ਚੁੱਕਦਿਆਂ ਉਨ੍ਹਾਂ ਨੂੰ ਪਿੰਡ ਛੱਡਣ ਦਾ ਅਲਟੀਮੇਟਮ ਦੇ ਦਿੱਤਾ ਗਿਆ ਹੈ। ਜਿਸ ਦੀ ਵੀਡਿਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ । ਤੇ ਜਿਸ ਚ ਉਹਨਾ ਦਿਨ ਐਤਵਾਰ ਨੂੰ ਪਿੰਡ ਕੌੜੀ ਚ ਵੱਡੀ ਮੀਟਿੰਗ ਦਾ ਸੱਦਾ ਵੀ ਦਿੱਤਾ। ਹੁਣ ਇਸ ਮਾਮਲੇ 'ਚ ਅੱਜ ਨਵਾਂ ਮੋੜ ਆਇਆ ਹੈ ਤੇ ਪਿੰਡ ਵਾਸੀਆਂ ਵੱਲੋਂ ਆਪਣਾ ਫ਼ੈਸਲਾ ਵਾਪਸ ਲੈ ਲਿਤਾ ਗਿਆ ਹੈ, ਪੁਲਿਸ ਵਲੋਂ ਵੀ ਇਸ ਦੀ ਜਾਂਚ ਕੀਤੀ ਗਈ ਅਤੇ ਮਾਮਲਾ ਬੱਚਿਆਂ ਦੀ ਲੜਾਈ ਦਾ ਸੀ।
 
 ਜਿਸ ਤੋਂ ਬਾਦ ਅੱਜ ਸਾਡੀ ਟੀਮ ਵੱਲੋ ਪਿੰਡ ਕੌੜੀ ਜਾ ਕੇ ਜਿਨ੍ਹਾਂ ਦੀ ਵੀਡਿਓ ਵੈਰਿਲ ਹੋਈ ਸੀ ਓਹਨਾ ਨਾਲ ਗੱਲਬਾਤ ਕੀਤੀ ਤਾਂ ਪਰਮਜੀਤ ਸਿੰਘ ਫੌਜੀ ਜੌ ਕੇ ਵੀਡਿਉ ਚ ਬੋਲ ਰਿਹਾਂ ਸੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਰੋਹ ਚ ਆ ਕੇ ਆ ਬੋਲ ਦਿੱਤਾ ਸੀ ਕਿ ਕਹਿ ਦਿੱਤਾ ਸੀ ਕੋਈ ਵੀ ਵਿਅਕਤੀ ਪਿੰਡ ਵਿਚ ਬਾਹਰੀ ਮਜ਼ਦੂਰਾਂ ਨੂੰ ਜ਼ਮੀਨ ਵੇਚਣ, ਮਕਾਨ ਕਿਰਾਏ 'ਤੇ ਦੇਣ ਅਤੇ ਘਰ ਬਣਾਉਣ ਦੀ ਇਜਾਜ਼ਤ ਨਹੀਂ ਦੇਵੇਗਾ। ਤੇ ਉਹਨਾਂ ਕਿਹਾ ਕੇ ਇਨ੍ਹਾ ਨੇ ਜੌ ਗਲਤੀ ਸੀ ਉਹਨਾ ਨੇ ਮਨ ਲਈ ਹੈ ਜਿਸ ਨਾਲ ਮਸਲਾ ਹੱਲ ਹੋ ਗਿਆ ਤੇ ਐਤਵਾਰ ਵਾਲੀ ਜੋਂ ਮੀਟਿੰਗ ਸੀ ਉਹ ਰੱਦ ਕਰ ਦਿੱਤੀ ਹੈ ਤੇ ਪਰਵਾਸੀ ਨਾਲ ਪਹਿਲਾ ਦੀ ਤਰਾਂ ਭਾਈਚਾਰਕ ਸਾਂਝ ਬਣਾ ਕੇ ਰੱਖੀ ਜਾਵੇਗੀ।
Continues below advertisement

JOIN US ON

Telegram