ਭਾਖੜਾ ਨਹਿਰ 'ਚੋਂ ਮਿਲੇ ਸ਼ੈੱਲ ਦਾ ਵਜ਼ਨ 30 ਕਿਲੋ ਦੇ ਕਰੀਬ

ਫਤਿਹਗੜ੍ਹ ਸਾਹਿਬ: ਭਾਖੜਾ ਨਹਿਰ 'ਚ ਵਿਸਫੋਟਕ ਸਮੱਗਰੀ ਮਿਲੀ ਹੈ। ਪੁਲਿਸ ਨੇ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ। ਫਤਿਹਗੜ੍ਹ ਸਾਹਿਬ ਨੇੜੇ ਗੋਤਾਖੋਰਾਂ ਦੀਆਂ ਟੀਮਾਂ ਸਰਚ ਕਰ ਰਹੀਆਂ ਹਨ। ਸਰਚ ਦੌਰਾਨ ਤੋਪ ਦੇ ਸ਼ੈੱਲ ਮਿਲੇ ਹਨ। ਫਿਲਹਾਲ ਪੁਲਿਸ ਦਾ ਇਸ ਪੂਰੇ ਮਾਮਲੇ 'ਤੇ ਕੋਈ ਬਿਆਨ ਨਹੀਂ ਆਇਆ ਹੈ।ਨਹਿਰ ਕੰਢੇ ਵੀ ਇੱਕਾ ਦੁੱਕਾ ਮੁਲਾਜ਼ਮ ਹੀ ਸਾਦੀ ਵਰਦੀ 'ਚ ਤਾਇਨਾਤ ਹਨ। ਗੋਤਾਖੋਰਾਂ ਵੱਲੋਂ ਨਹਿਰ 'ਚ ਲਗਾਤਾਰ ਸਰਚ ਕੀਤੀ ਜਾ ਰਹੀ ਹੈ। ਹੁਣ ਤੱਕ 100 ਦੇ ਕਰੀਬ ਤੋਪ ਦੇ ਸ਼ੈੱਲ ਬਰਾਮਦ ਹੋਏ ਹਨ। ਗੋਤਾਖੋਰ ਨੇ ਕਿਹਾ ਕਿ ਇਹ ਆਪਰੇਸ਼ਨ ਦੋ-ਤਿੰਨ ਦਿਨ ਚੱਲ ਸਕਦਾ ਹੈ।

JOIN US ON

Telegram
Sponsored Links by Taboola