ਰਣਇੰਦਰ ਨੂੰ ਤੀਜਾ ਨੋਟਿਸ, ਕਿਹੜੇ ਮਾਮਲੇ 'ਚ ਭੇਜੇ ED ਨੇ ਸੰਮਨ ?

Continues below advertisement
ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਨੂੰ ਈਡੀ ਨੇ ਇੱਕ ਵਾਰ ਫੇਰ ਤੋਂ ਪੇਸ਼ ਹੋਣ ਦਾ ਨੋਟਿਸ ਭੇਜਿਆ ਹੈ। ਈਡੀ ਨੇ 19 ਨਵੰਬਰ ਨੂੰ ਤਲਬ ਕੀਤਾ ਹੈ। ਇਸ ਤੋਂ ਪਹਿਲਾਂ ਈਡੀ ਵੱਲੋਂ ਰਣਇੰਦਰ ਸਮੇਤ ਪਰਿਵਾਰਕ ਮੈਂਬਰਾਂ ਨੂੰ ਵੀ ਪੇਸ਼ ਹੋਣ ਦਾ ਨੋਟਿਸ ਭੇਜ ਚੁੱਕੀ ਹੈ। ਦੱਸ ਦਈਏ ਈਡੀ ਹੁਣ ਤੋਂ ਪਹਿਲਾਂ ਦੋ ਵਾਰ ਨੋਟਿਸ ਜਾਰੀ ਕਰ ਚੁੱਕੀ ਹੈ।
ਪਹਿਲੇ ਨੋਟਿਸ ਦੌਰਾਨ ਰਣਇੰਦਰ ਦੇ ਪੇਸ਼ ਨਾ ਹੋ ਸਕਣ ਬਾਰੇ ਸਪਸ਼ਟੀਕਰਨ ਦਿੰਦਿਆਂ ਉਨ੍ਹਾਂ ਦੇ ਵਕੀਲ ਨੇ ਓਲੰਪਿਕ ਖੇਡਾਂ ਦਾ ਹਵਾਲਾ ਦਿੱਤਾ ਸੀ। ਦੂਜੇ ਨੋਟਿਸ ਦੌਰਾਨ ਰਣਇੰਦਰ ਦਾ ਪੰਜਾਬ ਦੇ ਕਿਸੇ ਕੋਰੋਨਾ ਪੌਜ਼ੇਟਿਵ ਅਫ਼ਸਰ ਦੇ ਸੰਪਰਕ ‘ਚ ਆਉਣ ਕਰਕੇ ਆਈਸੋਲੇਟ ਹੋਣ ਦਾ ਕਾਰਨ ਦੱਸਿਆ ਸੀ।
ਦੱਸ ਦਈਏ ਕਿ ਈਡੀ ਰਣਇੰਦਰ ਤੋਂ ਵਿਦੇਸ਼ ‘ਚ ਕਾਲਾ ਧਨ ਤੇ ਜਾਇਦਾਦ ਸਬੰਧੀ ਮਾਮਲਿਆਂ ‘ਤੇ ਪੁੱਛਗਿੱਛ ਲਈ ਬੁਲਾ ਰਹੀ ਹੈ। ਹੁਣ ਈਡੀ ਨੇ ਰਣਇੰਦਰ ਨੂੰ 19 ਨਵੰਬਰ ਨੂੰ ਪੇਸ਼ ਹੋਣ ਦਾ ਨੋਟਿਸ ਭੇਜਿਆ ਹੈ। ਇਸ ਤੋਂ ਪਹਿਲਾਂ ਈਡੀ 27 ਅਕਤੂਬਰ ਅਤੇ 6 ਨਵੰਬਰ ਨੂੰ ਪੇਸ਼ ਹੋਣ ਦਾ ਨੋਟਿਸ ਦੇ ਚੁੱਕੀ ਹੈ। ਇੱਕ ਮਹੀਨੇ ਦੇ ਅੰਦਰ ਈਡੀ ਵਲੋਂ ਰਣਇੰਦਰ ਨੂੰ ਇਹ ਤੀਜਾ ਨੋਟਿਸ ਹੈ।
Continues below advertisement

JOIN US ON

Telegram