Trolly Chori ਮਾਮਲੇ 'ਚ Farmer ਕੱਢ ਲਿਆਏ ਸਬੂਤ, Nabha ਨਗਰ ਕੋਂਸਲ ਪ੍ਰਧਾਨ ਦੇ ਪਤੀ 'ਤੇ ਲੱਗੇ ਆਰੋਪ
ਸੰਭੂ ਬਾਰਡਰ ਤੋਂ ਟਰਾਲੀਆਂ ਚੋਰੀ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਵੱਲੋਂ ਅਰੋਪ ਲਗਾਏ ਗਏ ਕੀ ਚੋਰੀ ਦੀਆਂ ਟਰਾਲੀਆਂ ਨਗਰ ਕੌਂਸਲ ਦੀ ਪ੍ਰਧਾਨ ਦੇ ਪਤੀ ਵੱਲੋਂ ਕੀਤੀਆ ਗਈਆਂ ਹਨ। ਉਹਨਾਂ ਵੱਲੋਂ ਸਬੂਤ ਵੀ ਪੇਸ਼ ਕੀਤੇ ਗਏ। ਦੂਜੇ ਪਾਸੇ ਨਗਰ ਕੌਂਸਲ ਦੀ ਪ੍ਰਧਾਨ ਦੇ ਪਤੀ ਨੇ ਆਪਣੇ ਉੱਤੇ ਲੱਗੇ ਆਰੋਪਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਇਸ ਸਬੰਧ ਵਿੱਚ ਨਾਭਾ ਕੋਤਵਾਲੀ ਦੇ ਐਸਐਚ ਓ ਸਰਬਜੀਤ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਇਸ ਸਬੰਧੀ ਪੜਤਾਲ ਕਰ ਰਹੇ ਹਾਂ ਅਤੇ ਟਰਾਲੀ ਚੋਰੀਆਂ ਦੀ ਕੰਪਲੇਂਟ ਪਹਿਲਾਂ ਹੀ ਸ਼ੰਭੂ ਥਾਣੇ ਵਿੱਚ ਚੱਲ ਰਹੀ ਹੈ ਜੇਕਰ ਕੋਈ ਚੋਰੀ ਦੀ ਗੱਲ ਆਉਂਦੀ ਹੈ ਤਾਂ ਅਸੀਂ ਵਿਭਾਗੀ ਕਾਰਵਾਈ ਕਰਾਂਗੇ।
ਸ਼ੰਭੂ ਮੋਰਚੇ ਦੌਰਾਨ ਜਦੋਂ ਪੁਲਿਸ ਦੇ ਦੁਆਰਾ ਕਿਸਾਨਾਂ ਦਾ ਧਰਨਾ ਚੁਕਵਾਇਆ ਗਿਆ ਤਾਂ ਕਿਸਾਨਾਂ ਦੀਆਂ ਅਨੇਕਾਂ ਹੀ ਟਰਾਲੀਆਂ ਚੋਰੀ ਹੋ ਗਈਆਂ ਸਨ ਅਤੇ ਕਿਸਾਨਾਂ ਵੱਲੋਂ ਚੋਰੀ ਦੀ ਰਿਪੋਰਟ ਸ਼ੰਬੂ ਪੁਲਿਸ ਨੂੰ ਦਿੱਤੀ ਸੀ ਕਿ ਸਾਡੀਆਂ ਟਰਾਲੀਆਂ ਚੋਰੀ ਹੋ ਚੁੱਕੀਆਂ ਹਨ। ਅਤੇ ਹੁਣ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਵਲੋ ਅਰੋਪ ਲਗਾਏ ਗਏ ਕੀ ਜੋ ਦੋ ਟਰਾਲੀਆਂ ਸ਼ੰਬੂ ਬਾਰਡਰ ਤੋਂ ਸਾਡੀਆਂ ਚੋਰੀ ਹੋਈਆਂ ਸਨ ਇਹ ਚੋਰੀ ਟਰਾਲੀਆਂ ਦਾ ਸਮਾਨ ਵੈਲਡਿੰਗ ਵਰਕਸ ਦੀ ਦੁਕਾਨ ਤੇ ਪਿਆ ਹੈ। ਨਾਭਾ ਨਗਰ ਕੌਂਸਲ ਦੀ ਪ੍ਰਧਾਨ ਦੇ ਪਤੀ ਤੇ ਆਰੋਪ ਲਾਏ ਹਨ। ਕਿਸਾਨਾਂ ਵੱਲੋਂ ਵਰਕਸ਼ਾਪ ਦੇ ਬਾਹਰ ਧਰਨਾ ਲਗਾ ਕੇ ਪੁਲਿਸ ਦੀ ਹਾਜ਼ਰੀ ਵਿੱਚ ਚਾਰ ਟਾਇਰ ਬਰਾਮਦ ਕੀਤੇ ਗਏ ਹਨ.. ਕਿਸਾਨਾਂ ਨੇ ਅਰੋਪ ਲਗਾਏ ਹਨ ਦੋ ਟਾਇਰ ਤਾਂ ਚੋਰੀ ਹੋਈ ਟਰਾਲੀ ਦੇ ਹਨ ......ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਅਸੀਂ ਧਰਨਾ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਆਰੋਪੀਆ ਦੇ ਖਿਲਾਫ ਮਾਮਲਾ ਦਰਜ ਨਹੀਂ ਹੁੰਦਾ।