ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਦਿੱਤੀ ਗਈ Z ਸਿਕਿਓਰਿਟੀ, ਜਾਣੋ ਕੀ ਹੁੰਦੀ Z ਸਿਕਿਓਰਿਟੀ ਅਤੇ ਕਿਸ ਨੂੰ ਦਿੱਤੀ ਜਾਂਦੀ

Continues below advertisement

ਪੰਜਾਬ ਸਰਕਾਰ ਉਦੋਂ ਤੋਂ ਲਗਾਤਾਰ ਦਬਾਅ 'ਚ ਹੈ ਜਦੋਂ ਤੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ। ਸੁਰੱਖਿਆ ਘਟਾਉਣ ਦੇ ਅਗਲੇ ਹੀ ਦਿਨ ਮੂਸੇਵਾਲਾ ਦਾ ਕਤਲ ਹੋਇਆ ਅਤੇ ਪੰਜਾਬ ਸਰਕਾਰ ਦੀ ਖੂਬ ਅਲੋਚਨਾ ਹੋਈ। ਇਸੇ ਲਈ ਪੰਜਾਬ ਸਰਕਾਰ ਨੇ ਬੜਾ ਜ਼ੋਰ ਲਾਇਆ ਕਿ ਜਥੇਦਾਰ ਸਾਹਿਬ ਸੁਰੱਖਿਆ ਵਾਪਿਸ ਲੈ ਲੈਣ ਪਰ ਉਨ੍ਹਾਂ ਨੇ ਪੰਜਾਬ ਸਰਕਾਰ ਦੀਆਂ ਅਪੀਲਾਂ ਦੇ ਬਾਵਜੂਦ ਵੀ ਸੁਰੱਖਿਆ ਕਬੂਲ ਨਹੀਂ ਕੀਤਾ। ਪਰ ਹੁਣ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕੇਂਦਰ ਨੇ Z ਸਿਕਿਓਰਿਟੀ ਦੇਣ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਕਿਸੇ ਵੀ ਸ਼ਖਸ ਨੂੰ Z ਜਾਂ Z+ ਸੁਰੱਖਿਆ ਮੁਹੱਈਆ ਕਰਵਾਉਣ ਤੋਂ ਪਹਿਲਾਂ ਉਸ ਵਿਅਕਤੀ ਨੂੰ ਖ਼ਤਰੇ ਦੀ ਸੀਖਿਆ ਕੀਤੀ ਜਾਂਦੀ ਅਤੇ ਫਿਰ ਸਿਕਿਓਰਿਟੀ ਦਿੱਤੀ ਜਾਂਦੀ ਹੈ। ਅਜਿਹੇ ‘ਚ ਇਹ ਬੇਹੱਦ ਅਹਿਮ ਹੈ ਕਿ ਜਦੋਂ ਪੰਜਾਬ ਸਰਕਾਰ ਨੇ 6 ਜੂਨ ਤੱਕ ਜਥੇਦਾਰ ਦੀ ਸੁਰੱਖਿਆ 'ਚ ਕਟੌਤੀ ਕੀਤੀ ਹੋਈ ਹੈ, ਤਾਂ ਕੇਂਦਰ ਸਰਕਾਰ ਜਥੇਦਾਰ ਨੂੰ Z ਸਿਕਿਓਰਿਟੀ ਦੇਣ ਦਾ ਐਲਾਨ ਕੀਤਾ ਹੈ।

Continues below advertisement

JOIN US ON

Telegram