Amritpal Vs Vikramjit Singh | ਵੇਖੋ ਕੀ ਕਹਿ ਰਿਹਾ ਅੰਮ੍ਰਿਤਪਾਲ ਦੀ ਮੈਂਬਰਸ਼ਿਪ ਨੂੰ ਚੁਣੌਤੀ ਦੇਣ ਵਾਲਾ ਵਿਕਰਮਜੀਤ ਸਿੰਘ
Amritpal Vs Vikramjit Singh | ਵੇਖੋ ਕੀ ਕਹਿ ਰਿਹਾ ਅੰਮ੍ਰਿਤਪਾਲ ਦੀ ਮੈਂਬਰਸ਼ਿਪ ਨੂੰ ਚੁਣੌਤੀ ਦੇਣ ਵਾਲਾ ਵਿਕਰਮਜੀਤ ਸਿੰਘ
MP ਅੰਮ੍ਰਿਤਪਾਲ ਦੀ ਮੈਂਬਰਸ਼ਿਪ ਨੂੰ ਚੁਣੌਤੀ ਦੇਣ ਵਾਲੇ ਵਿਕਰਮਜੀਤ ਸਿੰਘ ਆਏ ਮੀਡੀਆ ਸਾਹਮਣੇ, ਲਗਾਏ ਵੱਡੇ ਇਲਜ਼ਾਮ
ਅੰਮ੍ਰਿਤਪਾਲ ਦੀ ਮੈਂਬਰਸ਼ਿਪ ਨੂੰ ਚੁਣੌਤੀ ਦੇਣ ਵਾਲੇ ਵਿਕਰਮਜੀਤ ਆਏ ਸਾਹਮਣੇ
'ਅੰਮ੍ਰਿਤਪਾਲ ਦੇ ਨੌਮੀਨੇਸ਼ਨ ਫ਼ਾਰਮ 'ਚ 16 ਗ਼ਲਤੀਆਂ'
ਅੰਮ੍ਰਿਤਪਾਲ ਦੀ ਨੌਮੀਨੇਸ਼ਨ ਨੂੰ ਲੈ ਕੇ DC ਤਰਨਤਾਰਨ 'ਤੇ ਗੰਭੀਰ ਇਲਜ਼ਾਮ
'ਅੰਮ੍ਰਿਤਪਾਲ ਦੇ ਚੋਣ ਪ੍ਰਚਾਰ ਦੌਰਾਨ ਉੱਡੀਆਂ ਨਿਯਮਾਂ ਦੀਆਂ ਧੱਜੀਆਂ'
'MP ਅੰਮ੍ਰਿਤਪਾਲ ਦੀ ਮੈਂਬਰਸ਼ਿਪ ਮਾਮਲੇ 'ਤੇ 6 ਤਰੀਕ ਨੂੰ ਸੁਣਵਾਈ'
'ਅੰਮ੍ਰਿਤਪਾਲ ਦੇ ਖ਼ਾਤੇ 'ਚ 1100 ਰੁਪਏ - ਚੋਣਾਂ 'ਚ ਕਿਥੋਂ ਹੋਈ ਫੰਡਿੰਗ?'
'ਅੰਮ੍ਰਿਤਪਾਲ ਨੂੰ ਕਿਸ ਦੀ ਸ਼ੈਅ ਤੇ EC ਨੇ ਅੱਖਾਂ ਬੰਦ ਕਿਉਂ ਕੀਤੀਆਂ?'
'ਅੰਮ੍ਰਿਤਪਾਲ ਦੇ 1200 ਰੁਪਏ 'ਚ ਇੰਨੀ ਵੱਡੀ ਚੋਣ ਕਿਵੇਂ ਲੜ੍ਹੀ ਗਈ? '
'ਅੰਮ੍ਰਿਤਪਾਲ ਨੂੰ ਸਰਕਾਰੀ ਸ਼ੈਅ - ਸਰਕਾਰੀ ਮੁਲਾਜ਼ਮ ਕਰਦੇ ਉਸ ਲਈ ਕੰਮ'
MP ਅੰਮ੍ਰਿਤਪਾਲ ਖ਼ਿਲਾਫ਼ ਸਬੂਤ ਲੈ ਆਏ ਵਿਕਰਮਜੀਤ ਸਿੰਘ
ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਲਗਾਤਾਰ ਸੁਰਖੀਆਂ ਚ ਹਨ | NSA ਤੇਹਰ ਡਿਬ੍ਰੂਗੜ੍ਹ ਜੇਲ੍ਹ 'ਚ ਬੰਦ ਅੰਮ੍ਰਿਤਪਾਲ ਨੇ ਜੇਲ੍ਹ ਚੋਂ ਹੀ ਖਡੂਰ ਸਾਹਿਬ ਲੋਕ ਸਭ ਹਲਕੇ ਤੋਂ ਚੋਣਾਂ ਲੜੀਆਂ ਤੇ ਵੱਡੀ ਲੀਡ ਨਾਲ ਜਿੱਤੀਆਂ | ਲੇਕਿਨ ਅੰਮ੍ਰਿਤਪਾਲ ਸਿੰਘ ਦੀ ਚੋਣ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ।
ਉਨ੍ਹਾਂ ਖ਼ਿਲਾਫ਼ ਆਜ਼ਾਦ ਚੋਣ ਲੜੇ ਉਮੀਦਵਾਰ ਵਿਕਰਮਜੀਤ ਸਿੰਘ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਵਿਕਰਮਜੀਤ ਸਿੰਘ ਨੇ ਆਪਣੀ ਪਟੀਸ਼ਨ 5 ਗੱਲਾਂ ‘ਤੇ ਆਧਾਰਿਤ ਕੀਤੀ ਹੈ। ਵਿਕਰਮਜੀਤ ਸਿੰਘ ਨੇ ਇਲਜ਼ਾਮ ਲਗਾਇਆ ਹੈ ਕਿ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਆਜ਼ਾਦ ਚੋਣ ਜਿੱਤੇ ਅੰਮ੍ਰਿਤਪਾਲ ਸਿੰਘ ਦੇ ਨਾਮਜ਼ਦਗੀ ਦਸਤਾਵੇਜ਼ਾਂ ਵਿੱਚ ਕਈ ਜਾਣਕਾਰੀਆਂ ਛੁਪਾਈਆਂ ਗਈਆਂ ਹਨ।
ਵਿਕਰਮਜੀਤ ਸਿੰਘ ਨੇ ਦਾਅਵਾ ਕੀਤਾ ਕਿ ਨਾਮਜ਼ਦਗੀ ਪੱਤਰ ਅਧੂਰਾ ਹੈ। ਫੰਡਾਂ ਅਤੇ ਖਰਚੇ ਬਾਰੇ ਜਾਣਕਾਰੀ ਛੁਪੀ ਹੋਈ ਸੀ। ਵੋਟਾਂ ਮੰਗਣ ਲਈ ਧਾਰਮਿਕ ਸਥਾਨਾਂ ਦੀ ਵਰਤੋਂ ਕੀਤੀ ਗਈ। ਬਿਨਾਂ ਪ੍ਰਵਾਨਗੀ ਤੋਂ ਚੋਣ ਪ੍ਰਚਾਰ ਸਮੱਗਰੀ ਛਾਪੀ ਗਈ। ਚੋਣ ਕਮਿਸ਼ਨ ਦੀ ਇਜਾਜ਼ਤ ਲਏ ਬਿਨਾਂ ਸੋਸ਼ਲ ਮੀਡੀਆ ‘ਤੇ ਪ੍ਰਚਾਰ ਕੀਤਾ ਗਿਆ।
ਪਟੀਸ਼ਨ ‘ਤੇ ਸੁਣਵਾਈ 6 ਅਗਸਤ ਤੋਂ ਸ਼ੁਰੂ ਹੋਵੇਗੀ। ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਵਿਕਰਮਜੀਤ ਸਿੰਘ ਨੇ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੀ ਟੀਮ 'ਤੇ ਗੰਭੀਰ ਇਲਜ਼ਾਮ ਲਗਾਏ ਹਨ |