Sangrur By-Election: ਸੰਗਰੂਰ ਜ਼ਿਮਨੀ ਚੋਣ ਲਈ ਵੀਰਵਾਰ ਨੂੰ ਵੋਟਿੰਗ, ਚੋਣ ਕਮਿਸ਼ਨ ਵੱਲੋਂ ਤਮਾਮ ਤਿਆਰੀਆਂ ਮੁਕੰਮਲ
ਸੰਗਰੂਰ ਜ਼ਿਮਨੀ ਚੋਣ ਲਈ ਵੀਰਵਾਰ ਨੂੰ ਵੋਟਿੰਗ ਹੋਣੀ ਹੈ। ਇਸ ਦੇ ਲਈ ਚੋਣ ਕਮਿਸ਼ਨ ਵੱਲੋਂ ਤਮਾਮ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਦੱਸ ਦਈਏ ਕਿ ਸੰਗਰੂਰ 'ਚ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। ਹਲਕੇ 'ਚ ਕੁੱਲ 1766 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ 'ਚ 296 ਸੰਵੇਦਨਸ਼ੀਲ, 129 ਅਤਿ-ਸੰਵੇਦਨਸ਼ੀਲ ਬੂਥ ਬਣਾਏ ਗਏ ਹਨ। ਸੰਗਰੂਰ ਜ਼ਿਮਨੀ ਚੋਣ ਲਈ ਕੁੱਲ 16 ਉਮੀਦਵਾਰ ਮੈਦਾਨ 'ਚ ਹਨ। ਸੰਗਰੂਰ ਜ਼ਿਮਨੀ ਚੋਣ ਦੇ ਨਤੀਜੇ 26 ਜੂਨ ਨੂੰ ਆਉਣਗੇ। ਜਿਸ ਦੇ ਲਈ ਧੂਰੀ ਅਤੇ ਬਰਨਾਲਾ 'ਚ ਕਾਊਂਟਿੰਗ ਸੈਂਟਰ ਬਣਾਏ ਗਏ ਹਨ।
Tags :
Sangrur Punjab News Polling Booth Sangrur By-election Voting For By-Election District Election Commission Sensitive And Highly Sensitive Booth Counting Center