Weather News |ਕੜਾਕੇ ਦੀ ਠੰਡ ਨਾਲ ਕੰਬੇਗਾ ਪੰਜਾਬ, ਦਸੰਬਰ ਮਹੀਨੇ ਹੋਏਗਾ ਬੁਰਾ ਹਾਲ! |Abp Sanjha

Continues below advertisement

Weather News |ਕੜਾਕੇ ਦੀ ਠੰਡ ਨਾਲ ਕੰਬੇਗਾ ਪੰਜਾਬ, ਦਸੰਬਰ ਮਹੀਨੇ ਹੋਏਗਾ ਬੁਰਾ ਹਾਲ! |Abp Sanjha

ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖਬਰਾਂ ਸਾਹਮਣੇ ਆ ਰਹੀਆਂ ਹਨ। ਦਰਅਸਲ ਮੌਸਮ ਵਿਭਾਗ ਨੇ ਹਫਤੇ ਦੇ ਅੰਤ 'ਚ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ, ਜਿਸ ਕਾਰਨ ਠੰਡ ਹੋਰ ਵਧਣ ਦੀ ਸੰਭਾਵਨਾ ਹੈ। ਵਿਭਾਗ ਅਨੁਸਾਰ ਸੂਬੇ ਦੇ 7 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿਨ੍ਹਾਂ ਵਿੱਚ ਅੰਮ੍ਰਿਤਸਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਸ਼ਾਮਲ ਹਨ। 

ਮੌਸਮ ਕੇਂਦਰ ਅਨੁਸਾਰ ਸ਼ਹਿਰਾਂ ਦਾ ਤਾਪਮਾਨ ਇੱਕ ਹਫ਼ਤੇ ਵਿੱਚ 2 ਤੋਂ 3 ਡਿਗਰੀ ਤੱਕ ਹੇਠਾਂ ਆ ਸਕਦਾ ਹੈ, ਜਿਸ ਕਾਰਨ ਕੜਾਕੇ ਦੀ ਠੰਡ ਪੈ ਸਕਦੀ ਹੈ। ਦੱਸ ਦੇਈਏ ਕਿ ਬਠਿੰਡਾ ਵਿੱਚ ਰਾਤ ਦਾ ਸਭ ਤੋਂ ਘੱਟ ਤਾਪਮਾਨ 9.4 ਡਿਗਰੀ ਦਰਜ ਕੀਤਾ ਗਿਆ ਹੈ।

ਦਸੰਬਰ ਦੇ ਪਹਿਲੇ ਹਫ਼ਤੇ ਠੰਢ ਵਧੇਗੀ

ਮੌਸਮ ਕੇਂਦਰ ਦੇ ਅਨੁਸਾਰ ਦਸੰਬਰ ਵਿੱਚ ਰਾਤ ਦਾ ਆਮ ਤਾਪਮਾਨ 11-12 ਡਿਗਰੀ ਹੁੰਦਾ ਹੈ, ਹੁਣ ਇਹ ਇਸ ਪੱਧਰ ਤੱਕ ਪਹੁੰਚ ਗਿਆ ਹੈ। 25-26 ਤਰੀਕ ਨੂੰ ਧੁੱਪ ਰਹੇਗੀ ਅਤੇ 27 ਅਤੇ 28 ਤਰੀਕ ਨੂੰ ਧੁੰਦ ਦਾ ਪ੍ਰਭਾਵ ਰਹੇਗਾ।

ਚੰਡੀਗੜ੍ਹ ਸਮੇਤ ਪੰਜਾਬ ਦੇ ਸ਼ਹਿਰਾਂ 'ਚ ਕਿਹੋ ਜਿਹਾ ਰਹੇਗਾ ਮੌਸਮ?

ਚੰਡੀਗੜ੍ਹ- ਸਵੇਰੇ ਹਲਕੀ ਧੁੰਦ ਛਾਈ ਰਹੇਗੀ, ਬਾਕੀ ਸਮਾਂ ਅਸਮਾਨ ਸਾਫ ਰਹੇਗਾ। ਤਾਪਮਾਨ 11 ਤੋਂ 29 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

Continues below advertisement

JOIN US ON

Telegram