Weather Update । ਸੂਬੇ 'ਚ ਠੰਢ ਦਾ ਪ੍ਰਕੋਪ ਜਾਰੀ

Continues below advertisement

Weather Update । ਸੂਬੇ 'ਚ ਠੰਢ ਦਾ ਪ੍ਰਕੋਪ ਜਾਰੀ

 ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਲੈ ਕੇ ਦੇਸ਼ ਦੇ ਕਈ ਹਿੱਸਿਆਂ 'ਚ ਠੰਡ ਪੈ ਰਹੀ ਹੈ। ਭਾਰਤ ਦੇ ਮੌਸਮ ਵਿਭਾਗ ਦੇ ਅਨੁਸਾਰ, ਦਿੱਲੀ ਵਿੱਚ ਬੁੱਧਵਾਰ ਸਵੇਰੇ ਸੀਜ਼ਨ ਦਾ ਸਭ ਤੋਂ ਘੱਟ ਤਾਪਮਾਨ 4.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਸ ਨਾਲ ਧੁੰਦ ਨਾਲ ਘਿਰੀ ਰਾਜਧਾਨੀ ਧਰਮਸ਼ਾਲਾ, ਨੈਨੀਤਾਲ ਅਤੇ ਦੇਹਰਾਦੂਨ ਨਾਲੋਂ ਠੰਡੀ ਹੋ ਗਈ। ਮੌਸਮ ਵਿਭਾਗ ਅਨੁਸਾਰ ਉੱਤਰੀ ਭਾਰਤ ਵਿੱਚ ਅਗਲੇ 3 ਦਿਨਾਂ ਤੱਕ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਅਤੇ ਸੀਤ ਲਹਿਰ ਦੀ ਸਥਿਤੀ ਬਣੀ ਰਹੇਗੀ। ਇਸ ਤੋਂ ਬਾਅਦ ਇਸ ਦੀ ਤੀਬਰਤਾ ਥੋੜ੍ਹੀ ਘੱਟ ਜਾਵੇਗੀ। ਇਸ ਦੇ ਨਾਲ ਹੀ ਉੱਤਰਾਖੰਡ, ਦੱਖਣੀ ਮੱਧ ਪ੍ਰਦੇਸ਼, ਛੱਤੀਸਗੜ੍ਹ, ਉੱਤਰੀ ਮੱਧ ਮਹਾਰਾਸ਼ਟਰ ਅਤੇ ਮਰਾਠਵਾੜਾ 'ਚ ਅਗਲੇ 2-3 ਦਿਨਾਂ ਤੱਕ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 2-3 ਦਿਨਾਂ ਦੌਰਾਨ ਉੱਤਰਾਖੰਡ ਅਤੇ ਰਾਜਸਥਾਨ ਦੇ ਵੱਖ-ਵੱਖ ਇਲਾਕਿਆਂ 'ਚ ਸੰਘਣੀ ਧੁੰਦ ਵੀ ਛਾਈ ਰਹਿ ਸਕਦੀ ਹੈ।

Continues below advertisement

JOIN US ON

Telegram