Sarabjeet Singh Khalsa ਬਾਰੇ Sukhbir Badal ਨੇ ਇਹ ਕੀ ਕਹਿ ਦਿੱਤਾ

Continues below advertisement

Sarabjeet Singh Khalsa ਬਾਰੇ Sukhbir Badal ਨੇ ਇਹ ਕੀ ਕਹਿ ਦਿੱਤਾ

Sri Muktsar Sahib(Ashfaq Dhuddy)

Punjab News: ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਜੋੜ ਮੇਲਾ ਕਾਨਫਰੰਸ ਦੀਆਂ ਤਿਆਰੀਆਂ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵੀਂ ਪਾਰਟੀ ਬਣਾਉਣ ਜਾ ਰਹੇ ਗਰਮ ਖਿਆਲੀਆਂ ਦੇ ਆਗੂਆਂ ਨੂੰ ਕਰਾਰਾ ਜਵਾਬ ਦਿੱਤਾ। ਸੁਖਬੀਰ ਸਿੰਘ ਬਾਦਲ ਨੇ ਕਿਹਾ- ਵਿਰੋਧੀ ਧਿਰ ਚਲਾਉਂਦੀ ਹੈ ਸਿਆਸਤ ਦੀ ਦੁਕਾਨ ਜਦੋਂ ਕਿ ਬਾਦਲ ਪਰਿਵਾਰ ਨੇ ਸਿਆਸਤ ਨੂੰ ਸੇਵਾ ਸਮਝਿਆ ਹੈ। ਲੋਕ ਸਭਾ ਚੋਣਾਂ ਦੌਰਾਨ ਇਹੀ ਆਗੂ ਕਹਿੰਦੇ ਸਨ ਕਿ ਉਹ ਰਾਜਨੀਤੀ ਨਹੀਂ ਕਰਨਗੇ ਤੇ ਹੁਣ ਨਵੀਂ ਪਾਰਟੀ ਬਣਾਉਣ ਵਿੱਚ ਲੱਗੇ ਹੋਏ ਹਨ।

ਸੁਖਬੀਰ ਸਿੰਘ ਬਾਦਲ ਨੇ ਅੱਗੇ ਕਿਹਾ- ਇਹ ਅਕਾਲੀ ਦਲ ਨੂੰ ਤਬਾਹ ਕਰਨ ਦੀ ਕੋਸ਼ਿਸ਼ ਹੈ ਕਿਉਂਕਿ ਜਦੋਂ ਅਕਾਲੀ ਦਲ ਨੇ ਜ਼ਿਮਨੀ ਚੋਣ ਨਹੀਂ ਲੜੀ ਤਾਂ ਉਨ੍ਹਾਂ ਨੇ ਵੀ ਨਹੀਂ ਲੜੀ। ਸਰਬਜੀਤ ਸਿੰਘ ਖਾਲਸਾ ਆਪਣੀ ਜਿੱਤ ਤੋਂ ਬਾਅਦ ਹਲਕੇ ਦੇ ਲੋਕਾਂ ਨੂੰ ਮਿਲਣ ਲਈ ਵੀ ਨਹੀਂ ਪਹੁੰਚੇ। ਉਨ੍ਹਾਂ ਆਪਣੇ ਹਲਕੇ ਦੇ ਵੋਟਰਾਂ ਦਾ ਧੰਨਵਾਦ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ। ਪੰਜਾਬ ਦੀ ਸਰਦਾਰੀ ਕਾਇਮ ਰੱਖਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ​​ਕੀਤਾ ਜਾਵੇ।

Continues below advertisement

JOIN US ON

Telegram