What is earthquake: ਆਖਰ ਕਿਉਂ ਆਉਂਦਾ ਭੂਚਾਲ? 9 ਤੀਬਰਤਾ ਵਾਲੇ ਭੂਚਾਲ ਨਾਲ ਹੋ ਸਕਦਾ ਸਭ ਕੁਝ ਤਬਾਹ

What is earthquake: ਆਖਰ ਕਿਉਂ ਆਉਂਦਾ ਭੂਚਾਲ? 9 ਤੀਬਰਤਾ ਵਾਲੇ ਭੂਚਾਲ ਨਾਲ ਹੋ ਸਕਦਾ ਸਭ ਕੁਝ ਤਬਾਹ
#Earthquake #Chandigarh #Punjab #Delhi #abplive

What is earthquake: ਅੱਜ ਪੰਜਾਬ ਸਣੇ ਪੂਰੇ ਉੱਤਰ ਭਾਰਤ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਭੂਚਾਲ ਦੀ ਤੀਬਰਤਾ 6.1 ਸੀ ਤੇ ਇਸ ਦਾ ਕੇਂਦਰ ਅਫਗਾਨਿਸਤਾਨ ਦਾ ਹਿੰਦੂਕਸ਼ ਸੀ। ਅਕਸਰ ਹੀ ਭੂਚਾਲ ਆਉਣ ਮਗਰੋਂ ਸਵਾਲ ਉੱਠਦਾ ਹੈ ਕਿ ਭੂਚਾਲ ਕਿਉਂ ਆਉਂਦਾ ਹੈ ਤੇ ਇਸ ਦਾ ਪਤਾ ਕਿਵੇਂ ਲਗਾਇਆ ਜਾਂਦਾ ਹੈ? ਭੂਚਾਲ ਦੀ ਤੀਬਰਤਾ ਨੂੰ ਕਿਵੇਂ ਜਾਣਿਆ ਜਾਵੇ? ਆਓ ਜਾਣਦੇ ਹਾਂ ਸਾਰੇ ਸਵਾਲਾਂ ਦੇ ਜਵਾਬ....
ਪਹਿਲਾ ਸਵਾਲ ਭੂਚਾਲ ਕਿਉਂ ਆਉਂਦੇ ਹਨ?
ਧਰਤੀ ਦੇ ਅੰਦਰ 7 ਪਲੇਟਾਂ ਹਨ, ਜੋ ਲਗਾਤਾਰ ਘੁੰਮਦੀਆਂ ਰਹਿੰਦੀਆਂ ਹਨ। ਉਹ ਖੇਤਰ ਜਿੱਥੇ ਇਹ ਪਲੇਟਾਂ ਟਕਰਾਦੀਆਂ ਹਨ, ਨੂੰ ਫਾਲਟ ਲਾਈਨ ਕਿਹਾ ਜਾਂਦਾ ਹੈ। ਵਾਰ-ਵਾਰ ਟਕਰਾਉਣ ਕਾਰਨ ਪਲੇਟਾਂ ਦੇ ਕੋਨੇ ਝੁਕ ਜਾਂਦੇ ਹਨ। ਜਦੋਂ ਬਹੁਤ ਜ਼ਿਆਦਾ ਦਬਾਅ ਬਣ ਜਾਂਦਾ ਹੈ ਤਾਂ ਪਲੇਟਾਂ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਹਨ। ਹੇਠਲੀ ਊਰਜਾ ਬਾਹਰ ਆਉਣ ਲਈ  ਰਸਤਾ ਲੱਭਦੀ ਹੈ ਤੇ ਹਿੱਲਜੁਲ ਕਰਕੇ ਭੂਚਾਲ ਆਉਂਦਾ ਹੈ।

ਭੂਚਾਲ ਦੇ ਕੇਂਦਰ ਤੇ ਤੀਬਰਤਾ ਦਾ ਕੀ ਮਤਲਬ ਹੈ?

ਭੂਚਾਲ ਦਾ ਕੇਂਦਰ ਉਹ ਥਾਂ ਹੁੰਦੀ ਹੈ ਜਿਸ ਦੇ ਬਿਲਕੁਲ ਹੇਠਾਂ ਪਲੇਟਾਂ ਹਿੱਲਣ ਕਾਰਨ ਊਰਜਾ ਨਿਕਲਦੀ ਹੈ। ਇਸ ਥਾਂ 'ਤੇ ਭੂਚਾਲ ਦੇ ਝਟਕੇ ਜ਼ਿਆਦਾ ਹੁੰਦੇ ਹਨ। ਜਿਵੇਂ-ਜਿਵੇਂ ਕੰਪਣ ਦੀਆਂ ਤਰੰਗਾਂ ਦੂਰ ਜਾਂਦੀਆਂ ਹਨ, ਇਸ ਦਾ ਪ੍ਰਭਾਵ ਘੱਟ ਜਾਂਦਾ ਹੈ। ਹਾਲਾਂਕਿ, ਜੇ ਰਿਕਟਰ ਪੈਮਾਨੇ 'ਤੇ 7 ਜਾਂ ਇਸ ਤੋਂ ਵੱਧ ਤੀਬਰਤਾ ਵਾਲਾ ਭੂਚਾਲ ਆਉਂਦਾ ਹੈ, ਤਾਂ ਭੂਚਾਲ ਦੇ ਝਟਕੇ 40 ਕਿਲੋਮੀਟਰ ਦੇ ਘੇਰੇ ਵਿੱਚ ਮਹਿਸੂਸ ਕੀਤੇ ਜਾਂਦੇ ਹਨ ਪਰ ਇਹ ਇਸ ਗੱਲ 'ਤੇ ਵੀ ਨਿਰਭਰ ਕਰਦਾ ਹੈ ਕਿ ਭੂਚਾਲ ਦੀ ਬਾਰੰਬਾਰਤਾ ਉੱਪਰ ਵੱਲ ਹੈ ਜਾਂ ਹੇਠਾਂ ਵੱਲ। ਜੇਕਰ ਵਾਈਬ੍ਰੇਸ਼ਨ ਦੀ ਬਾਰੰਬਾਰਤਾ ਉਪਰ ਵੱਲ ਹੈ ਤਾਂ ਘੱਟ ਖੇਤਰ ਪ੍ਰਭਾਵਿਤ ਹੋਵੇਗਾ।

ਭੂਚਾਲ ਦੀ ਤੀਬਰਤਾ ਕਿਵੇਂ ਮਾਪੀ ਜਾਂਦੀ ਹੈ ਤੇ ਮਾਪਣ ਦਾ ਕੀ ਪੈਮਾਨਾ?
ਭੂਚਾਲ ਨੂੰ ਰਿਕਟਰ ਪੈਮਾਨੇ ਦੀ ਵਰਤੋਂ ਕਰਕੇ ਮਾਪਿਆ ਜਾਂਦਾ ਹੈ। ਇਸ ਨੂੰ ਰਿਕਟਰ ਮੈਗਨੀਟਿਊਡ ਟੈਸਟ ਸਕੇਲ ਕਿਹਾ ਜਾਂਦਾ ਹੈ। ਭੂਚਾਲਾਂ ਨੂੰ ਰਿਕਟਰ ਪੈਮਾਨੇ 'ਤੇ 1 ਤੋਂ 9 ਤੱਕ ਮਾਪਿਆ ਜਾਂਦਾ ਹੈ। ਭੂਚਾਲ ਨੂੰ ਇਸ ਦੇ ਕੇਂਦਰ ਤੋਂ ਮਾਪਿਆ ਜਾਂਦਾ ਹੈ। ਭੂਚਾਲ ਦੌਰਾਨ ਧਰਤੀ ਦੇ ਅੰਦਰੋਂ ਨਿਕਲਣ ਵਾਲੀ ਊਰਜਾ ਦੀ ਤੀਬਰਤਾ ਇਸ ਦੁਆਰਾ ਮਾਪੀ ਜਾਂਦੀ ਹੈ। ਇਹ ਤੀਬਰਤਾ ਭੂਚਾਲ ਦੀ ਤੀਬਰਤਾ ਨੂੰ ਨਿਰਧਾਰਤ ਕਰਦੀ ਹੈ।


ਭੂਚਾਲ ਕਿੰਨੀ ਤਬਾਹੀ ਲਿਆਉਂਦਾ?
0 ਤੋਂ 1.9 ਰਿਕਟਰ ਪੈਮਾਨੇ ਦੇ ਭੂਚਾਲ ਦਾ ਪਤਾ ਸਿਰਫ਼ ਸਿਸਮੋਗ੍ਰਾਫ ਰਾਹੀਂ ਹੀ ਲਗਾਇਆ ਜਾ ਸਕਦਾ ਹੈ।

2 ਤੋਂ 2.9 ਰਿਕਟਰ ਪੈਮਾਨੇ ਦੇ ਭੂਚਾਲ ਨਾਲ ਹਲਕੇ ਝਟਕੇ ਲੱਗਦੇ ਹਨ।

3 ਤੋਂ 3.9 ਰਿਕਟਰ ਪੈਮਾਨੇ ਦੇ ਭੂਚਾਲ ਨਾਲ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਤੁਹਾਡੇ ਨੇੜੇ ਤੋਂ ਟਰੱਕ ਲੰਘ ਗਿਆ ਹੋਏ।

4 ਤੋਂ 4.9 ਰਿਕਟਰ ਪੈਮਾਨੇ ਦੇ ਭੂਚਾਲ ਨਾਲ ਵਿੰਡੋਜ਼ ਟੁੱਟ ਸਕਦੀਆਂ ਹਨ ਤੇ ਕੰਧਾਂ 'ਤੇ ਲਟਕਦੀਆਂ ਫਰੇਮਾਂ ਡਿੱਗ ਸਕਦੀਆਂ ਹਨ।

5 ਤੋਂ 5.9 ਰਿਕਟਰ ਪੈਮਾਨੇ ਦੇ ਭੂਚਾਲ ਨਾਲ ਭਾਰੀ ਫਰਨੀਚਰ ਵੀ ਹਿੱਲ ਸਕਦਾ ਹੈ।

6 ਤੋਂ 6.9 ਰਿਕਟਰ ਪੈਮਾਨੇ ਦੇ ਭੂਚਾਲ ਨਾਲ ਇਮਾਰਤਾਂ ਦੀ ਨੀਂਹ ਦਰਕ ਸਕਦੀ ਹੈ। ਉਪਰਲੀਆਂ ਮੰਜ਼ਲਾਂ ਨੂੰ ਨੁਕਸਾਨ ਹੋ ਸਕਦਾ ਹੈ।

7 ਤੋਂ 7.9 ਰਿਕਟਰ ਪੈਮਾਨੇ ਦੇ ਭੂਚਾਲ ਨਾਲ ਇਮਾਰਤਾਂ ਢਹਿ ਸਕਦੀਆਂ ਹਨ। ਅੰਡਰਗਰਾਉਂਡ ਪਾਈਪਾਂ ਫਟ ਸਕਦੀਆਂ ਹਨ।

8 ਤੋਂ 8.9 ਰਿਕਟਰ ਪੈਮਾਨੇ ਦੇ ਭੂਚਾਲ ਨਾਲ ਇਮਾਰਤਾਂ ਤੇ ਵੱਡੇ ਪੁਲ ਵੀ ਢਹਿ ਜਾਂਦੇ ਹਨ। ਸੁਨਾਮੀ ਦਾ ਖ਼ਤਰਾ ਹੁੰਦਾ ਹੈ।

9 ਤੇ ਇਸ ਤੋਂ ਵੱਧ ਰਿਕਟਰ ਪੈਮਾਨੇ ਦੇ ਭੂਚਾਲ ਨਾਲ ਪੂਰੀ ਤਬਾਹੀ ਮੱਚ ਸਕਦੀ ਹੈ। ਜੇ ਕੋਈ ਮੈਦਾਨ ਵਿੱਚ ਖੜ੍ਹਾ ਹੋਏ ਤਾਂ ਉਹ ਧਰਤੀ ਨੂੰ ਹਿੱਲਦਾ ਵੇਖ ਸਕਦਾ ਹੈ। ਸਮੁੰਦਰ ਨੇੜੇ ਸੁਨਾਮੀ ਆ ਸਕਦੀ ਹੈ।

 


Subscribe Our Channel: ABP Sanjha   

 / @abpsanjha   Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

JOIN US ON

Telegram
Sponsored Links by Taboola