ਬਾਦਸ਼ਾਹ ਦੇ ਨਹੀਂ ਦਿੱਤੀ ਪ੍ਰੋਟੈਕਸ਼ਨ ਮਨੀ ਤਾਂ ਲਾਰੈਂਸ ਨੇ ਚੰਡੀਗੜ੍ਹ ਕਲੱਬ ਬਾਹਰ ਕਰਵਾਇਆ ਧਮਾਕਾ,
ਧਾਨ ਮੰਤਰੀ ਨਰਿੰਦਰ ਮੋਦੀ (PM Modi) ਦੀ 3 ਦਸੰਬਰ ਨੂੰ ਚੰਡੀਗੜ੍ਹ ਫੇਰੀ ਤੋਂ ਪਹਿਲਾਂ ਮੰਗਲਵਾਰ ਸਵੇਰੇ ਸੈਕਟਰ-26 ਸਥਿਤ ਦੋ ਕਲੱਬਾਂ ਦੇ ਬਾਹਰ ਧਮਾਕੇ ਹੋਏ। ਲਾਰੈਂਸ ਗੈਂਗ ਨੇ ਧਮਾਕਿਆਂ ਦੀ ਜ਼ਿੰਮੇਵਾਰੀ ਲਈ ਹੈ। ਗੋਲਡੀ ਬਰਾੜ (Goldy Brar) ਨੇ ਇਸ ਬਾਰੇ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਹੈ। ਉਸ ਨੇ ਧਮਾਕੇ ਦਾ ਕਾਰਨ ਪ੍ਰੋਟੈਕਸ਼ਨ ਮਨੀ ਨਾ ਦੇਣਾ ਦੱਸਿਆ ਹੈ।
ਧਮਾਕੇ 'ਚ Seville ਤੇ De'Orra ਕਲੱਬ ਦੇ ਬਾਹਰ ਦੇ ਸ਼ੀਸ਼ੇ ਚਕਨਾਚੂਰ ਹੋ ਗਏ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਮਸ਼ਹੂਰ ਰੈਪਰ ਬਾਦਸ਼ਾਹ ਵੀ ਸੇਵਿਲ ਬਾਰ ਤੇ ਲਾਉਂਜ ਕਲੱਬ ਦੇ ਮਾਲਕਾਂ ਵਿੱਚ ਇੱਕ ਹਿੱਸੇਦਾਰ ਹਨ।
ਗੋਲਡੀ ਬਰਾੜ ਦਾ ਹਵਾਲਾ ਦਿੰਦੇ ਹੋਏ ਸੋਸ਼ਲ ਮੀਡੀਆ ਪੋਸਟ 'ਚ ਲਿਖਿਆ ਗਿਆ ਹੈ- 'ਲਾਰੈਂਸ ਗੈਂਗ ਦੇ ਗੋਲਡੀ ਬਰਾੜ ਤੇ ਰੋਹਿਤ ਗੋਦਾਰਾ ਨੇ 2 ਧਮਾਕਿਆਂ ਦੀ ਜ਼ਿੰਮੇਵਾਰੀ ਲਈ ਹੈ। ਇਨ੍ਹਾਂ ਦੋਵਾਂ ਕਲੱਬਾਂ ਦੇ ਮਾਲਕਾਂ ਨੂੰ ਪ੍ਰੋਟੈਕਸ਼ਨ ਮਨੀ ਲਈ ਮੈਸੇਜ ਕੀਤਾ ਗਿਆ ਸੀ। ਪਰ, ਉਹ ਸਾਡੀ ਕਾਲ ਦੀ ਘੰਟੀ ਨਹੀਂ ਸੁਣ ਸਕੇ ਤੇ ਫਿਰ ਕੰਨ ਖੋਲਣ ਲਈ ਇਹ ਧਮਾਕੇ ਕੀਤੇ ਗਏ। ਜੋ ਵੀ ਸਾਡੀਆਂ ਕਾਲਾਂ ਨੂੰ ਨਜ਼ਰਅੰਦਾਜ਼ ਕੀਤਾ ਤਾਂ ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਸ ਤੋਂ ਵੱਡਾ ਕੁਝ ਹੋ ਸਕਦਾ ਹੈ।