2022 ਦੀਆਂ ਚੋਣਾਂ 'ਚ ਕਾਂਗਰਸ ਨੂੰ ਕੌਣ ਕਰੇਗਾ ਲੀਡ?
Continues below advertisement
ਵੀਰਵਾਰ ਨੂੰ ਪੰਜਾਬ ਸੂਬਾ ਕਾਂਗਰਸ ਦੇ ਨਵੇਂ ਨਿਯੁਕਤ ਇੰਚਾਰਜ ਅਤੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅੰਮ੍ਰਿਤਸਰ ਪਹੁੰਚੇ। ਜਿੱਥੇ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿੱਚ ਮੱਥਾ ਟੇਕਿਆ। ਇਸ ਤੋਂ ਬਾਅਦ ਸਾਬਕਾ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਸਰਕਟ ਹਾਊਸ ਵਿਖੇ ਉਨ੍ਹਾਂ ਨੂੰ ਮਿਲਣ ਪਹੁੰਚੇ। ਸਿੱਧੂ ਨੇ ਰਾਵਤ ਨਾਲ ਕੁਝ ਸਮਾਂ ਗੱਲਬਾਤ ਕੀਤੀ ਅਤੇ ਰਾਵਤ ਨੂੰ ਡਿਨਰ ਦਾ ਸੱਦਾ ਦਿੱਤਾ। ਜਿਸ ਤੋਂ ਬਾਅਦ ਹਰੀਸ਼ ਰਾਵਤ ਸਿੱਧੂ ਦੇ ਘਰ ਗਏ। ਇਸ ਦੌਰਾਨ ਦੋਵਾਂ ਦਰਮਿਆਨ ਕਰੀਬ ਡੇਢ ਘੰਟਾ ਗੱਲਬਾਤ ਹੋਈ।
ਸ੍ਰੀ ਹਰਿਮੰਦਰ ਸਾਹਿਬ ਤੋਂ ਨਿਕਲਣ ਤੋਂ ਬਾਅਦ ਹਰੀਸ਼ ਰਾਵਤ ਨੇ ਹਾਥਰਸ ਵਿਚ ਹਏ ਸਮੂਹਿਕ ਬਲਾਤਕਾਰ ਦੇ ਖਿਲਾਫ ਐਨਐਸਯੂਆਈ ਵਲੋਂ ਆਯੋਜਿਤ ਕੀਤੇ ਕੈਂਡਲ ਮਾਰਚ 'ਚ ਵੀ ਹਿੱਸਾ ਲਿਆ। ਜਿਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਿੱਧੂ ਜਲਦੀ ਹੀ ਪੰਜਾਬ, ਸਮਾਜ ਅਤੇ ਕਾਂਗਰਸ ਲਈ ਕੰਮ ਕਰਦੇ ਦਿਖਾਈ ਦੇਣਗੇ।
ਸ੍ਰੀ ਹਰਿਮੰਦਰ ਸਾਹਿਬ ਤੋਂ ਨਿਕਲਣ ਤੋਂ ਬਾਅਦ ਹਰੀਸ਼ ਰਾਵਤ ਨੇ ਹਾਥਰਸ ਵਿਚ ਹਏ ਸਮੂਹਿਕ ਬਲਾਤਕਾਰ ਦੇ ਖਿਲਾਫ ਐਨਐਸਯੂਆਈ ਵਲੋਂ ਆਯੋਜਿਤ ਕੀਤੇ ਕੈਂਡਲ ਮਾਰਚ 'ਚ ਵੀ ਹਿੱਸਾ ਲਿਆ। ਜਿਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਿੱਧੂ ਜਲਦੀ ਹੀ ਪੰਜਾਬ, ਸਮਾਜ ਅਤੇ ਕਾਂਗਰਸ ਲਈ ਕੰਮ ਕਰਦੇ ਦਿਖਾਈ ਦੇਣਗੇ।
Continues below advertisement
Tags :
2022 Elections CaptainvsSidhu Harish Rawat Navjot Singh Sidhu Captain Amrinder Amritsar Congress